ਮਾਨਸਾ, 8 ਸਤੰਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa) ਦੇ ਕਸਬੇ ਝੁਨੀਰ ਦੇ ਪਿੰਡ ਭੰਮੇ ਖੁਰਦ ਵਿਖੇ ਵਾਟਰ ਵਰਕਸ ਦੀ ਡੱਗ ਵਿਚ ਛਾਲ ਮਾਰ ਮਾਂ ਅਤੇ ਦੋ ਬੱਚਿਆਂ ਦੀ ਮੌਤ (Death) ਹੋ ਗਈ ਹੈ ।
ਕੌਣ ਹਨ ਇਹ ਤਿੰਨੋ ਜਣੇ
ਮਿਲੀ ਜਾਣਕਾਰੀ ਅਨੁਸਾਰ ਪਿੰਡ ਭੰਮੇ ਖੁਰਦ ਵਿਖੇ ਵਾਟਰ ਵਰਕਸ ਦੀ ਡੱਗ ਵਿਚ ਛਾਲ ਮਾਰ ਖੁਦਕੁਸ਼ੀ (Suicide) ਕਰਨ ਦੇ ਚਲਦਿਆਂ ਇਕ ਮਹਿਲਾ ਅਤੇ ਦੋ ਬਚਿਆਂ ਦੀ ਜੋ ਮੌਤ ਹੋ ਗਈ ਹੈ ਵਿਚ ਮਹਿਲਾ ਦੀ ਪਛਾਣ ਸੰਤਰਾ ਦੇਵੀ, ਲੜਕੀ ਸੁਨੀਲ ਤੇ ਲੜਕਾ ਅਜੇ ਸ਼ਾਮਲ ਹੈ । ਦੱਸਣਯੋਗ ਹੈ ਕਿ ਮਹਿਲਾ ਨੇ ਉਕਤ ਕਦਮ ਘਰੇਲੂ ਝਗੜੇ ਦੇ ਚਲਦਿਆਂ ਚੁੱਕਿਆ ਮੰਨਿਆਂ ਜਾ ਰਿਹਾ ਹੈ ।
ਮਹਿਲਾ ਦੇ ਤੀਸਰੇ ਬੱਚੇ ਨੇ ਘਰ ਜਾ ਕੇ ਦਿੱਤੀ ਜਾਣਕਾਰੀ
ਪ੍ਰਾਪਤ ਸੂਚਨਾ ਮੁਤਾਬਕ ਮਹਿਲਾ ਜਿਸਨੇ ਆਪਣੇ ਤਿੰਨ ਵਿਚੋਂ ਦੋ ਬੱਚਿਆਂ ਨੂੰ ਵਾਟਰ ਵਰਕਸ (Water Works) ਦੀ ਡੱਗ ਵਿਚ ਧੱਕਾ ਦੇ ਕੇ ਬਾਅਦ ਵਿਚ ਖੁਦ ਵੀ ਛਾਲ ਮਾਰ (Jump) ਕੇ ਖੁਦਕੁਸ਼ੀ ਕਰ ਲਈ ਹੈ ਵਲੋਂ ਜ਼ਦੋਂ ਤੀਸਰੇ ਬੱਚੇ ਨੂੰ ਧੱਕਾ ਦੇਣ ਦੀ ਕੋਸਿ਼ਸ਼ ਕੀਤੀ ਗਈ ਤਾਂ ਉਹ ਉਥੋਂ ਭੱਜ ਗਿਆ ਦੇ ਘਰਾ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਪ੍ਰੰਤੂ ਉਦੋਂ ਤੱਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ ।
ਇਸ ਤੋਂ ਬਾਅਦ ਥਾਣਾ ਝੁਨੀਰ ਵਲੋਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ ਮਾਨਸਾ ਭੇਜ ਦਿਤਾ । ਪੁਲਸ ਮੁਲਾਜ਼ਮਾਂ ਦੇ ਅਨੁਸਾਰ ਹੁਣ ਤਕ ਮੌਤ ਦੇ ਕਾਰਨਾਂ ਦਾ ਕੋਈ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਅਤੇ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।
Read More : ਮਾਨਸਿਕ ਤਣਾਅ ਦੇ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
