ਗੁਰੂਗ੍ਰਾਮ, 13 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਗੁਰੂਗ੍ਰਾਮ ਵਿਖੇ ਇਕ ਪੁਰਸ਼ ਕੈਬ ਡਰਾਈਵਰ ਵਲੋਂ ਮਹਿਲਾ ਕੈਬ ਡਰਾਈਵਰ ਨੂੰ ਅਸ਼ਲੀਲ ਕੰਟੈਂਟ (Pornographic content) ਦਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਸੈਕਟਰ-29 ਵਿਖੇ ਬਣੇ ਇਕ ਪਬਲਿਕ ਵਾਹਨ ਚਾਰਜਿੰਗ ਸਟੇਸ਼ਨ ‘ਤੇ ਇਕ ਪੁਰਸ਼ ਕੈਬ ਡਰਾਈਵਰ (Cab driver) ਵਲੋਂ ਆਪਣੇ ਮੋਬਾਇਲ ‘ਤੇ ਅਸ਼ਲੀਲ ਕੰਟੈਂਟ ਚਲਾ ਕੇ ਮਹਿਲਾ ਕੈਬ ਡਰਾਈਵਰ ਵੱਲ ਸਕਰੀਨ ਕਰਕੇ ਉਸਨੂੰ ਦਿਖਾਉਣ ਤੇ ਅਸ਼ਲੀਲ ਹਰਕਤਾਂ ਕਰਨ ਦਾ ਘਟਨਾਕ੍ਰਮ ਵਾਪਰਿਆ ਹੈ ।
ਮਹਿਲਾ ਨੇ ਦੋਸ਼ ਲਗਾਇਆ
ਮਹਿਲਾ ਕੈਬ ਡਰਾਈਵਰ (Female cab driver) ਨੇ ਆਖਿਆ ਕਿ ਜਨਤਕ ਵਾਹਨ ਚਾਰਜਿੰਗ ਸਟੇਸ਼ਨ ‘ਤੇ ਜਦੋਂ ਉਹ ਆਪਣੀ ਕਾਰ ਚਾਰਜਿੰਗ ਕਰ ਰਹੀ ਸੀ ਤਾਂ ਦੂਜੀ ਕੈਬ ਦੇ ਪੁਰਸ਼ ਡਰਾਈਵਰ ਨੇ ਜਾਣ-ਬੁੱਝ ਕੇ ਉਸਦੇ ਸਾਹਮਣੇ ਆਪਣੇ ਮੋਬਾਇਲ ਤੇ ਅਸ਼ਲੀਲ ਸਮੱਗਰੀ ਚਲਾਈ ਅਤੇ ਦੋਸ਼ੀ ਨੇ ਜਾਣ-ਬੁੱਝ ਕੇ ਆਪਣੇ ਮੋਬਾਈਲ ਦੀ ਸਕਰੀਨ ਉਸ ਵੱਲ ਕੀਤੀ । ਉਸਨੇ ਦੱਸਿਆ ਕਿ ਸ਼ੁਰੂਆਤ ’ਚ ਮਹਿਲਾ ਨੇ ਮਾਹੌਲ ਖ਼ਰਾਬ ਹੋਣ ਦੇ ਡਰੋਂ ਇਸ ਹਰਕਤ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਦੋਸ਼ੀ ਦੀਆਂ ਹਰਕਤਾਂ ਬੰਦ ਨਹੀਂ ਹੋਈਆਂ ਤਾਂ ਮਹਿਲਾ ਨੇ ਉਸ ਦੀ ਵੀਡੀਓ ਰਿਕਾਰਡ ਕਰ ਲਈ ।
ਸਿਕਾਇਤ ਮਿਲਣ ‘ਤੇ ਕੀਤੀ ਜਾਵੇਗੀ ਕਾਰਵਾਈ
ਮਹਿਲਾ ਜਿਸਨੇ ਕੈਬ ਡਰਾਈਵਰ ਵਲੋਂ ਅਜਿਹਾ ਕੀਤੇ ਜਾਣ ਦੀ ਵੀਡੀਓ ਰਿਕਾਰਡ ਕਰ ਲਈ ਦੇ ਵਾਇਰਲ ਹੋਣ ਤੋਂ ਬਾਅਦ ਚਰਚਾ ਵਿਚ ਆਏ ਮਾਮਲੇ ਸਬੰਧੀ ਜਦੋਂ ਸੈਕਟਰ-29 ਦੇ ਪੁਲਸ ਥਾਣੇ ਵਿਖੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਸ ਸਬੰਧੀ ਕੋਈ ਵੀ ਲਿਖਤੀ ਸਿ਼ਕਾਇਤ (Complaint) ਹਾਲੇ ਤੱਕ ਨਹੀਂ ਆਈ ਹੈ ਪਰ ਫਿਰ ਵੀ ਉਨ੍ਹਾਂ ਵਲੋਂ ਵਾਇਰਲ ਵੀਡੀਓ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ । ਪੁਲਸ ਨੇ ਆਖਿਆ ਕਿ ਸਿਕਾਇਤ ਮਿਲਣ ‘ਤੇ ਦੋਸ਼ੀ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
Read More : ਔਰਤ ਨੂੰ ਅਸ਼ਲੀਲ ਇਸ਼ਾਰੇ ਕਰਨ ਦਾ ਮਾਮਲਾ ਪਹੁੰਚਿਆ ਅਦਾਲਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
