ਨਿਊਯਾਰਕ, 11 ਅਗਸਤ 2026 : ਅਮਰੀਕਾ (America) ਵਿਖੇ ਗੌਤਮ ਅਡਾਨੀ ਖਿਲਾਫ਼ ਰਿਸ਼ਵਖੋਰੀ ਅਤੇ ਧੋਖਾਧੜੀ (Bribery and fraud) ਦੇ ਚੱਲ ਰਹੇ ਮਾਮਲੇ ਨੂੰ ਅਮਰੀਕੀ ਅਦਾਲਤ (American court) ਵਲੋਂ ਰੱਦ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕੀ ਮਾਮਲਾ ਚੱਲ ਰਿਹਾ ਸੀ ਅਡਾਨੀ ਵਿਰੁੱਧ
ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਅਦਾਲਤ ਵਲੋਂ ਜੋ ਗੌਤਮ ਅਡਾਨੀ (Gautam Adani) ਵਿਰੁੱਧ ਚੱਲ ਰਹੇ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਮਾਮਲੇ ਨੂੰ ਰੱਦ ਕਰ ਦਿੱਤਾ ਗਿਆ ਹੈ ਵਾਲੇ ਮਾਮਲੇ ਵਿਚ ਗੌਤਮ ਅਡਾਨੀ ‘ਤੇ 2024 ਵਿਚ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਵਲੋਂ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਸਹਿਮਤੀ ਪ੍ਰਗਟਾਈ ਸੀ ਤਾਂ ਜੋ ਅਡਾਨੀ ਗਰੁੱਪ ਦੀ ਇਕ ਸਹਾਇਕ ਕੰਪਨੀ ਨੂੰ ਸੋਲਰ ਐਨਰਜ਼ੀ ਪਲਾਂਟ ਵਿਕਸਤ ਕਰਨ ਦਾ ਠੇਕਾ ਮਿਲ ਸਕੇ ਪਰ ਅਡਵਾਨੀ ਗਰੁੱਪ ਵਲੋਂ ਉਪਰੋਕਤ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਸੀ ।
ਕੀ ਆਖਿਆ ਗੌਤਮ ਅਡਾਨੀ ਨੇ
ਬਰੁਕਲਿਨ ਦੀ ਅਮਰੀਕੀ ਜਿ਼ਲ੍ਹਾ ਅਦਾਲਤ ਦੇ ਜੱਜ ਨਿਕੋਲਸ ਗਾਰੌਫਿਸ ਵਲੋਂ ਅਮਰੀਕੀ ਨਿਆਂ ਵਿਭਾਗ ਦੀ ਕੇਸ ਖ਼ਤਮ ਕਰਨ ਦੀ ਮੰਗ ਨੂੰ ਮਨਜ਼ੂਰੀ ਦੇਣ ਦੇ ਆਏ ਫ਼ੈਸਲੇ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਕਰਦਿਆਂ ਗੌਤਮ ਅਡਾਨੀ ਨੇ ਆਖਿਆ ਹੈ ਕਿ ਉਹ ਨਿਆਂਇਕ ਪ੍ਰਕਿਰਿਆ ਪ੍ਰਤੀ ਨਿਮਰਤਾ ਅਤੇ ਡੂੰਘੇ ਸਤਿਕਾਰ ਨਾਲ ਅਮਰੀਕੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ ।
Read More : ਮੁਅੱਤਲ ਡੀ. ਆਈ. ਜੀ. ਭੁੱਲਰ ਦੀ ਜ਼ਮਾਨਤ ਅਰਜ਼ੀ ਹਾਈ ਕੋਰਟ ਵੱਲੋਂ ਖਾਰਜ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
