ਹੈਦਰਾਬਾਦ `ਚ ਫਲਾਈਟ ਕਰੂ ਮੈਂਬਰ ਨਾਲ ਜਬਰ-ਜਨਾਹ

Hyderabad

ਹੈਦਰਾਬਾਦ, 24 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਸ਼ਹਿਰ ਹੈਦਰਾਬਾਦ ਵਿਖੇ ਇਕ ਫਲਾਈਟ ਕਰੂ ਮੈਂਬਰ ਨਾਲ ਜਬਰ ਜਨਾਹ (Rape) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਮੁਲਜ਼ਮ ਕੈਬ ਡਰਾਈਵਰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ (Hyderabad) ਵਿਚ ਜੋ ਇਕ ਏਅਰਲਾਈਨ ਦੀ ਫਲਾਈਟ ਕਰੂ ਮੈਂਬਰ ਨਾਲ ਕਥਿਤ ਜਬਰ-ਜਨਾਹ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਦੋਸ਼ ਵਿਚ 23 ਸਾਲਾ ਇਕ ਕੈਬ ਡਰਾਈਵਰ (Cab driver) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ ।

ਕੀ ਜਾਣਕਾਰੀ ਦਿੱਤੀ ਪੁਲਸ ਅਧਿਕਾਰੀ ਨੇ

ਪੁਲਸ ਨੇ ਦੱਸਿਆ ਕਿ ਇਹ ਘਟਨਾ 20 ਜੁਲਾਈ ਨੂੰ ਉਸ ਵੇਲੇ ਵਾਪਰੀ, ਜਦੋਂ ਔਰਤ ਨੇ ਹਵਾਈ ਅੱਡੇ ਜਾਣ ਲਈ ਕੈਬ ਬੁੱਕ ਕੀਤੀ ਅਤੇ ਉਸ ਵਿਚ ਸਵਾਰ ਹੋਈ । ਪੁਲਸ ਅਧਿਕਾਰੀ ਨੇ ਦੱਸਿਆ ਕਿ ਰਸਤੇ ਵਿਚ ਕੈਬ ਡਰਾਈਵਰ ਨੇ ਗੱਡੀ ਨੂੰ ਹਵਾਈ ਅੱਡੇ ਦੀ ਬਜਾਏ ਇਕ ਸੁੰਨਸਾਨ ਜਗ੍ਹਾ ਵੱਲ ਮੋੜ ਦਿੱਤਾ ਅਤੇ ਕਥਿਤ ਤੌਰ ‘ਤੇ ਗੱਡੀ ਦੇ ਅੰਦਰ ਔਰਤ ਨਾਲ ਜਬਰ-ਜ਼ਨਾਹ ਕੀਤਾ ।

ਪੁਲਸ ਨੇ ਕੇੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਜਾਂਚ

ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਆਰ. ਜੀ. ਆਈ. ਏ.). ਪੁਲਸ ਚੌਕੀ ਵਿਚ ਸਿ਼ਕਾਇਤ ਦਰਜ ਕਰਵਾਈ । ਅਧਿਕਾਰੀ ਅਨੁਸਾਰ ਪੁਲਸ ਨੇ ਮਾਮਲਾ ਦਰਜ (Case registered) ਕਰ ਕੇ ਜਾਂਚ ਸ਼ੁਰੂ ਕੀਤੀ ਅਤੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ।

Read More : ਨੌਜਵਾਨਾਂ ਨੇ ਅਧਿਆਪਕਾ ਨੂੰ ਅਗਵਾ ਕਰਕੇੇ ਕੀਤਾ ਜਬਰ ਜਨਾਹ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *