ਕਾਰ ਤੇ ਟੈਂਕਰ ਦੀ ਭਿਆਨਕ ਟੱਕਰ ਵਿਚ ਤਿੰਨ ਦੀ ਮੌਤ ਦੋ ਜਖਮੀ

Bareli Accident

ਮਾਛੀਵਾੜਾ ਸਾਹਿਬ, 16 ਜੁਲਾਈ 2026 : ਉਤਰ ਪ੍ਰਦੇਸ਼ (Uttar Pradesh) ਤੋਂ ਮਾਛੀਵਾੜਾ ਆ ਰਹੇ ਇਕ ਪਰਿਵਾਰ ਦੀ ਕਾਰ ਦੀ ਟੈਂਕਰ ਨਾਲ ਟੱਕਰ ਹੋਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।

ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮਾਛੀਵਾੜਾ ਦੇ ਵਸਨੀਕ ਤਿੰਨ ਕਾਰ ਵਿਚ ਜੋ ਕਿ ਉਤਰ ਪ੍ਰਦੇਸ਼ ਤੋਂ ਮਾਛੀਵਾੜਾ ਵਾਪਸ ਆ ਰਹੇ ਸਨ ਦੀ ਕਾਰ ਦੇ ਟੈਂਕਰ ਨਾਲ ਟਕਰਾ ਜਾਣ ਕਾਰਨ ਵਾਪਰੇ ਸੜਕ ਹਾਦਸੇ (Road accidents) ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਦੋ ਜਣੇ ਗੰਭੀਰ ਜਖਮੀ (Seriously injured) ਹੋ ਗਏ ਹਨ । ਜਿਨ੍ਹਾਂ ਤਿੰਨ ਵਿਅਕਤੀਆਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ ਦੇ ਵਿਚ ਮਾਛੀਵਾੜਾ ਦੇ ਆੜ੍ਹਤੀ ਤੇ ਸ਼ੈਲਰ ਮਾਲਕ ਸੰਤੋਖ ਸਿੰਘ ਬਾਜਵਾ (65) ਵਾਸੀ ਪਿੰਡ ਇਰਾਕ, ਹਰਜੀਤ ਸਿੰਘ (60) ਵਾਸੀ ਹਾਦੀਵਾਲ ਅਤੇ ਭੁਪਿੰਦਰ ਕੌਰ ਦੀ ਮੌਤ ਹੋ ਗਈ ਜਦਕਿ ਹਾਦਸੇ ਵਿਚ ਆੜ੍ਹਤੀ ਮੁਕੰਦ ਸਿੰਘ ਬੈਨੀਪਾਲ ਅਤੇ ਲਾਡੀ ਸਿੰਘ ਜਖ਼ਮੀ ਹੋ ਗਏ ।

ਪੁਲਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਦਿੱਤੀਆਂ ਹਨ ਭੇਜ

ਬਰੇਲੀ ਦੇ ਨਵਾਬਗੰਜ ਥਾਣਾ ਦੀ ਪੁਲਿਸ ਵਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ਹੈ । ਮ੍ਰਿਤਕ ਤਿੰਨੋ ਹੀ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਜਦੋਂ ਉਨ੍ਹਾਂ ਦੀ ਮੌਤ ਦੀ ਸੂਚਨਾ ਘਰ ਵਿਚ ਪਹੁੰਚੀ ਤਾਂ ਮਾਹੌਲ ਬਹੁਤ ਹੀ ਗ਼ਮਗੀਨ ਹੋ ਗਿਆ । ਲਾਸ਼ਾਂ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇਹਾਂ ਮਾਛੀਵਾੜਾ ਵਿਖੇ ਲਿਆਂਦੀਆਂ ਜਾਣਗੀਆਂ, ਜਿਥੇ ਅੰਤਿਮ ਸਸਕਾਰ ਕੀਤਾ ਜਾਵੇਗਾ ।

Read More : ਕਾਰ ਦੀ ਟੱਕਰ ਵੱਜਣ ਕਾਰਨ ਹੋਈ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *