ਅੰਮ੍ਰਿਤਸਰ, 30 ਮਈ 2026 : ਐੱਨ. ਸੀ. ਬੀ. ਦੀ ਟੀਮ (N. C. B. team) ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਦੋ ਸਮੱਗਲਰਾਂ ਨੂੰ 7 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਕੀਮਤ ਦੀ ਹੈਰੋਇਨ (heroin) ਸਮੇਤ ਗ੍ਰਿਫ਼ਤਾਰ ਕੀਤਾ ਹੈ ।
ਕਿੰਨੀ ਮਾਤਰਾ ਵਿਚ ਹੈਰੋਇਨ ਕੀਤੀ ਗਈ ਹੈ ਕਾਬੂ
ਜਾਣਕਾਰੀ ਅਨੁਸਾਰ ਸ਼ੁਰੂਆਤੀ ਕਾਰਵਾਈ ‘ਚ ਪਿੰਡ ਰਾਜੋਕੇ ਤੋਂ ਹਰਚੰਦ ਨਾਮਕ ਸਮੱਗਲਰ ਨੂੰ 916 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ (Arrest) ਕੀਤਾ ਗਿਆ ਅਤੇ ਉਸ ਤੋਂ ਬਾਅਦ ਇਕ ਹੋਰ ਮਾਸਟਰਮਾਈਂਡ ਨੂੰ ਕਾਬੂ ਕੀਤਾ ਗਿਆ । ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਭਾਗ ਨੇ ਇਕ ਸਰਪੰਚ ਨੂੰ ਵੀ ਹਿਰਾਸਤ ‘ਚ ਲਿਆ ਹੈ, ਜਿਸ ਦੀ ਸਮੱਗਲਰਾਂ ਨਾਲ ਮਿਲੀਭੁਗਤ ਦੀ ਜਾਂਚ ਕੀਤੀ ਜਾ ਰਹੀ ਹੈ । ਹਾਲਾਂਕਿ ਸਰਪੰਚ ਨੇ ਦੱਸਿਆ ਹੈ ਕਿ ਜਿਸ ਘਰੋਂ ਹੈਰੋਇਨ ਫੜੀ ਗਈ ਹੈ, ਉਸ ਘਰ ਨੂੰ ਉਹ ਪਹਿਲਾਂ ਹੀ ਵੇਚ ਚੁੱਕਾ ਹੈ ।
Read More : ਕਪੂਰਥਲਾ ਪੁਲਸ ਨੇ ਚਾਰ ਨੂੰ ਕੀਤਾ 16. 8 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
