ਪਿਓ ਤੇ ਧੀਆਂ ਸਮੇਤ 4 ਲੋਕਾਂ ਦੀ ਦਰਦਨਾਕ ਹਾਦਸੇ ਵਿਚ ਮੌਤ

Truck Incident

ਹਰਿਆਣਾ, 30 ਮਈ 2026 : ਹਰਿਆਣਾ (Haryana) ਦੇ ਯਮੁਨਾਨਗਰ ਜਿਲੇ ਦੇ ਲਾਲ ਢਾਂਗ ਖੇਤਰ ਵਿਖੇ ਇਕ ਹਾਦਸੇ (Accidents) ਵਿਚ ਚਾਰ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਯਮੁਨਾਨਗਰ ਜਿਲ੍ਹੇ (Yamunanagar District) ਦੇ ਲਾਲ ਢਾਂਗ ਇਲਾਕੇ ਵਿੱਚ ਬੀਤੀ ਸਵੇਰੇ ਮੱਕੀ ਨਾਲ ਭਰਿਆ ਇੱਕ ਟਰੱਕ ਪਲਟ ਜਾਣ ਕਾਰਨ ਮੋਟਰਸਾਈਕਲ ਸਵਾਰ ਚਾਰ ਲੋਕਾਂ ਦੀ ਮੌਕੇ `ਤੇ ਹੀ ਮੌਤ (Death) ਹੋ ਗਈ । ਇਹ ਹਾਦਸਾ ਪ੍ਰਤਾਪ ਨਗਰ ਥਾਣਾ ਖੇਤਰ ਵਿੱਚ ਪ੍ਰਸਿੱਧ ਤੀਰਥ ਸਥਾਨ ਕਲੇਸ਼ਵਰ ਮਹਾਦੇਵ ਨੇੜੇ ਵਾਪਰਿਆ ।

ਕਿਥੇ ਜਾ ਰਿਹਾ ਸੀ ਪਰਿਵਾਰ

ਪ੍ਰਤਾਪ ਨਗਰ ਪੁਲਿਸ ਦੇ ਅਨੁਸਾਰ, ਜਗਾਧਰੀ-ਪੌਂਟਾ ਰਾਸ਼ਟਰੀ ਰਾਜਮਾਰਗ ‘ਤੇ ਹੋਏ ਹਾਦਸੇ ਦੇ ਪੀੜਤਾਂ ਵਿੱਚ ਇੱਕ ਪਿਤਾ, ਉਸ ਦੀਆਂ ਦੋ ਧੀਆਂ ਅਤੇ ਇੱਕ ਰਿਸ਼ਤੇਦਾਰ ਸ਼ਾਮਲ ਸਨ, ਜਦੋਂ ਕਿ ਮਾਂ ਗੰਭੀਰ ਜ਼ਖ਼ਮੀ ਹੋ ਗਈ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿ਼ਲ੍ਹੇ ਦੇ ਸ਼੍ਰੀ ਰੇਣੁਕਾਜੀ ਮੰਦਰ ਵਿੱਚ ਪੂਜਾ ਕਰਨ ਜਾ ਰਿਹਾ ਸੀ ।

ਕੌਣ ਕੌਣ ਹਨ ਜੋ ਹੋ ਗਏ ਹਾਦਸੇ ਦਾ ਸਿ਼ਕਾਰ

ਜਾਣਕਾਰੀ ਅਨੁਸਾਰ ਯਮੁਨਾਨਗਰ ਜਿਲ੍ਹੇ ਦੇ ਚੂਹੜਪੁਰ ਕਲਾਂ ਦਾ ਰਹਿਣ ਵਾਲਾ ਰਾਜੇਂਦਰ ਧੀਮਾਨ (45) ਸ਼ੁੱਕਰਵਾਰ ਸਵੇਰੇ ਆਪਣੀ ਪਤਨੀ ਊਸ਼ਾ (40) ਅਤੇ ਆਪਣੀਆਂ ਦੋ ਧੀਆਂ ਸਿਮਰਨ (14) ਅਤੇ ਮੀਨਲ (12) ਨਾਲ ਰੇਣੁਕਾਜੀ ਮੰਦਰ ਲਈ ਰਵਾਨਾ ਹੋਇਆ ਸੀ । ਹਰਿਆਣਾ ਦੇ ਦੌਲਤਪੁਰ ਪਿੰਡ ਦਾ ਰਹਿਣ ਵਾਲਾ ਫੂਲ ਸਿੰਘ ਵੀ ਉਨ੍ਹਾਂ ਨਾਲ ਇੱਕ ਵੱਖਰੇ ਮੋਟਰਸਾਈਕਲ ‘ਤੇ ਜਾ ਰਿਹਾ ਸੀ । ਰਾਜੇਂਦਰ ਦੀਆਂ ਧੀਆਂ ਫੂਲ ਸਿੰਘ ਦੇ ਮੋਟਰਸਾਈਕਲ `ਤੇ ਸਵਾਰ ਸਨ, ਜਦੋਂ ਕਿ ਊਸ਼ਾ ਆਪਣੇ ਪਤੀ ਰਾਜੇਂਦਰ ਨਾਲ ਸੀ ।

ਕੀ ਦੱਸਿਆ ਹਾਦਸਾ ਵਾਪਰਨ ਤੇ ਦੇਖਣ ਵਾਲਿਆਂ ਨੇ

ਪ੍ਰਤੱਖਦਰਸ਼ੀਆਂ ਦੇ ਅਨੁਸਾਰ ਕਾਲੇਸਰ ਨੈਸ਼ਨਲ ਪਾਰਕ ਦੇ ਨੇੜੇ ਲਾਲ ਢਾਂਗ ਦੀਆਂ ਪਹਾੜੀਆਂ `ਤੇ ਇੱਕ ਤਿੱਖੇ ਮੋੜ ‘ਤੇ ਪਹੁੰਚਣ ‘ਤੇ ਮੱਕੀ ਦੀਆਂ ਬੋਰੀਆਂ ਨਾਲ ਭਰਿਆ ਇੱਕ ਟਰੱਕ ਮੋਟਰਸਾਈਕਲ ਸਵਾਰਾਂ ‘ਤੇ ਪਲਟ ਗਿਆ । ਹਾਦਸੇ ਦੀ ਖ਼ਬਰ ਸੁਣਦੇ ਹੀ ਸਥਾਨਕ ਨਿਵਾਸੀਆਂ ਨੇ ਤੁਰੰਤ ਬਚਾਅ ਕਾਰਜ ਚਲਾਇਆ। ਪੁਲਸ ਅਧਿਕਾਰੀਆਂ ਨੇ ਪਲਟੇ ਟਰੱਕ ਹੇਠੋਂ ਜ਼ਖ਼ਮੀ ਔਰਤ ਨੂੰ ਬਾਹਰ ਕੱਢਿਆ ਗਿਆ । ਜਦਕਿ ਰਾਜੇਂਦਰ ਤੇ ਉਸ ਦੀਆਂ ਧੀਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਸੀ । ਪੁਲਸ ਨੇ ਟਰੱਕ ਹੇਠੋਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ।

ਪੁਲਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਕਰ ਦਿੱਤੀ ਹੈ ਜਾਂਚ ਸ਼ੁਰੂ

ਬਾਅਦ ਵਿੱਚ ਟਰੱਕ ਨੂੰ ਕਰੇਨ ਦੀ ਮਦਦ ਨਾਲ ਸਿੱਧਾ ਕੀਤਾ ਗਿਆ । ਪੁਲਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਅਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਹਾਦਸਾ ਲਾਪਰਵਾਹੀ ਕਾਰਨ ਹੋਇਆ ਹੈ ਜਾਂ ਤਕਨੀਕੀ ਨੁਕਸ ਕਾਰਨ । ਊਸ਼ਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਪੁਲਸ ਨੇ ਕਿਹਾ ਕਿ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ ।

Read More : ਸੜਕ ਹਾਦਸਾ ਵਾਪਰਨ ‘ਤੇ ਹੋਈ ਪੁਲਸ ਮੁਲਾਜ਼ਮ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *