ਭਾਰਤੀ ਫੌਜ ਦੀ ਗੁਪਤ ਜਾਣਕਾਰੀ ਆਈ. ਐੱਸ. ਆਈ. ਨੂੰ ਭੇਜਣ ਵਾਲੇ 5 ਗ੍ਰਿਫ਼ਤਾਰ

Pathankot

ਪਠਾਨਕੋਟ, 27 ਮਈ 2026 : ਪਠਾਨਕੋਟ ਪੁਲਸ (Pathankot Police) ਨੇ ਪਾਕਿਸਤਾਨੀ ਖੁਫੀਆ ਏਜੰਸੀ ਲਈ ਜਾਸੂਸੀ ਕਰਨ ਦੇ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫਤਾਰ (Arrested) ਕੀਤਾ ਹੈ ਜੋ ਸੀ. ਸੀ. ਟੀ. ਵੀ. ਰਾਹੀਂ ਗੁਪਤ ਜਾਣਕਾਰੀਆਂ ਭੇਜ ਰਹੇ ਸਨ ।

ਕੀ ਦੱਸਿਆ ਐਸ. ਐਸ. ਪੀ. ਨੇ

ਐੱਸ. ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੀ 21 ਮਈ ਨੂੰ ਸੀ. ਆਈ. ਏ. ਸਟਾਫ ਦੀ ਇਕ ਟੀਮ ਨੂੰ ਖੁਫੀਆ ਸੂਚਨਾ ਮਿਲੀ ਕਿ ਬਲਜੀਤ ਸਿੰਘ ਨਿਵਾਸੀ ਪਿੰਡ ਚੱਕ ਧਾਰੀਵਾਲ ਜਿਲਾ ਪਠਾਨਕੋਟ ਅਤੇ ਉਸ ਦੇ 3 ਸਾਥੀਆਂ ਦੇ ਸਬੰਧ ਰਾਸ਼ਟਰ ਵਿਰੋਧੀ ਅਨਸਰਾਂ ਨਾਲ ਹਨ ।

ਉਨ੍ਹਾਂ ਨੇ ਨੈਸ਼ਨਲ ਹਾਈਵੇ-44 ‘ਤੇ ਸੁਜਾਨਪੁਰ ‘ਚ ਪੁਲ ਨੰਬਰ 4 ਅਤੇ 5 ਦੇ ਵਿਚਾਲੇ ਸੜਕ ਕਿਨਾਰੇ ਇਕ ਦੁਕਾਨ ‘ਤੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਸਨ ਤਾਂ ਜੋ ਫੌਜ ਅਤੇ ਅਰਧ-ਸੈਨਿਕ ਬਲਾਂ ਦੀ ਆਵਾਜਾਈ ‘ਤੇ ਨਜ਼ਰ ਰੱਖ ਕੇ ਉਨ੍ਹਾਂ ਦੀ ਜਾਸੂਸੀ (Spying) ਕੀਤੀ ਜਾ ਸਕੇ । ਇਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਲਾਈਵ ਜਾਣਕਾਰੀ ਫੀਡ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਪਾਕਿਸਤਾਨ ਸਥਿਤ ਹੈਂਡਲਰਾਂ ਅਤੇ ਖੁਫੀਆ ਏਜੰਸੀ ਨੂੰ ਭੇਜੀ ਜਾ ਰਹੀ ਸੀ ।

ਪੰਜ ਵਿਅਕਤੀਆਂ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ

ਐੱਸ. ਐੱਸ. ਪੀ. (S. S. P.) ਨੇ ਕਿਹਾ ਕਿ ਉਕਤ ਮੁਲਜ਼ਮਾਂ ਵਿਰੁੱਧ ਥਾਣਾ ਸੁਜਾਨਪੁਰ ‘ਚ ਕੇਸ ਦਰਜ (Case registered) ਕੀਤਾ ਗਿਆ । ਜਾਂਚ ਦੌਰਾਨ ਮੁਲਜ਼ਮ ਬਲਜੀਤ ਸਿੰਘ ਉਰਫ ਬਿੱਟੂ ਤੋਂ ਪੁੱਛਗਿੱਛ ਅਤੇ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਉਕਤ ਦੁਕਾਨ ਮਾਲਕ ਅੰਕਿਤ ਸ਼ਰਮਾ ਨਿਵਾਸੀ ਪਿੰਡ ਫਿਰੋਜ਼ਪੁਰ ਕਲਾਂ ਜ਼ਿਲਾ ਪਠਾਨਕੋਟ ਨੂੰ ਵੀ ਇਸ ਮਾਮਲੇ ‘ਚ ਸ਼ਾਮਲ ਪਾਇਆ ਗਿਆ । ਉਸ ਨੂੰ 22 ਮਈ ਨੂੰ ਗ੍ਰਿਫਤਾਰ ਕਰ ਲਿਆ ਗਿਆ । ਇਨ੍ਹਾਂ ਦੇ ਤਾਰ ਆਈ. ਐੱਸ. ਆਈ. ਨਾਲ ਜੁੜੇ ਦੱਸੇ ਜਾ ਰਹੇ ਹਨ ।

ਕੀ ਆਇਆ ਜਾਂਚ ਵਿਚ ਸਾਹਮਣੇ

ਜਾਂਚ ‘ਚ ਪਤਾ ਲੱਗਾ ਕਿ ਬਲਜੀਤ ਸਿੰਘ ਨੇ ਜਾਸੂਸੀ ਲਈ ਵਰਤਿਆ ਮੋਬਾਈਲ ਆਪਣੇ ਵੱਡੇ ਭਰਾ ਹਰਦੀਪ ਸਿੰਘ ਨੂੰ ਰੱਖਣ ਲਈ ਦੇ ਦਿੱਤਾ ਸੀ । ਜਦੋਂ ਹਰਦੀਪ ਸਿੰਘ ਨੂੰ ਪਤਾ ਲੱਗਾ ਕਿ ਬਲਜੀਤ ਸਿੰਘ ‘ਤੇ ਮਾਮਲਾ ਦਰਜ ਹੋ ਗਿਆ ਹੈ ਤਾਂ ਉਸ ਨੇ ਸਬੂਤਾਂ ਨੂੰ ਨਸ਼ਟ ਕਰਨ ‘ਚ ਬਿੱਟੂ ਦੀ ਮਦਦ ਕੀਤੀ ।

Read More : ਪਠਾਨਕੋਟ ਪੁਲਸ ਨੇ ਕੀਤਾ ਪਾਕਿਸਤਾਨ ਲਈ ਜਾਸੂਸੀ ਕਰਨ ਵਾਲਾ ਸੁਜਾਨਪੁਰ ਤੋਂ ਕਾਬੂ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *