ਚੀਨ ਵਿਚ ਤੜਕਸਾਰ ਆਏ ਭੂਚਾਲ ਕਾਰਨ 2 ਦੀ ਮੌਤ 13 ਬਿਲਡਿੰਗ ਢਹੀਆਂ

earthquake

ਚੀਨ, 18 ਮਈ 2026 : ਭਾਰਤ ਦੇ ਗੁਆਂਢੀ ਦੇਸ਼ ਚੀਨ (China) ਦੇ ਗੁਆਂਗਸੀ ਖੇਤਰ ਵਿਖੇ ਤੜਕਸਾਰ ਭੂਚਾਲ (Earthquake) ਆਉਣ ਕਾਰਨ ਦੋ ਲੋਕਾਂ ਦੀ ਮੌਤ ਤੇ 13 ਬਿਲਡਿੰਗਾਂ ਦੇ ਢਹਿ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਤੀਬਰਤਾ ਨਾਲ ਆਇਆ ਸੀ ਭੂਚਾਲ

ਮਿਲੀ ਜਾਣਕਾਰੀ ਅਨੁਸਾਰ ਚੀਨ ਦੇ ਗੁਆਂਗਸ਼ੀ ਖੇਤਰ (Guangxi region) ਵਿਚ ਅੱਜ ਤੜਕੇ 5.2 ਤੀਬਰਤਾ (Intensity) ਦਾ ਭੂਚਾਲ ਆਇਆ, ਜਿਸ ਵਿੱਚ ਦੋ ਲੋਕਾਂ ਦੀ ਮੌਤ (Death) ਹੋ ਗਈ। ਭੂਚਾਲ ਤੋਂ ਬਾਅਦ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਲਿਊਜ਼ੌ ਸ਼ਹਿਰ ਤੋਂ ਬਾਹਰ ਕੱਢਿਆ ਗਿਆ । ਸਰਕਾਰੀ ਮੀਡੀਆ ਦੇ ਅਨੁਸਾਰ, ਸਵੇਰੇ ਆਏ ਭੂਚਾਲ ਵਿੱਚ 13 ਇਮਾਰਤਾਂ ਢਹਿ ਗਈਆਂ । ਇਕ  ਵਿਅਕਤੀ ਅਜੇ ਵੀ ਲਾਪਤਾ ਹੈ, ਜਦੋਂ ਕਿ ਚਾਰ ਹੋਰ ਜ਼ਖ਼ਮੀ ਹਨ । ਅਧਿਕਾਰੀਆਂ ਅਨੁਸਾਰ, ਜ਼ਖ਼ਮੀ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ।

ਕੀ ਆਖਿਆ ਹੈ ਪ੍ਰਸ਼ਾਸਨ ਨੇ

ਭੂਚਾਲ ਤੋਂ ਬਾਅਦ ਇਲਾਕੇ ਵਿਚ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ । ਅਧਿਕਾਰੀਆਂ ਨੇ ਆਵਾਜਾਈ ਸੇਵਾਵਾਂ ਵਿਚ ਵਿਘਨ ਪੈਣ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਹੈ । ਰੇਲਵੇ ਅਧਿਕਾਰੀਆਂ ਨੇ ਪਟੜੀਆਂ ਅਤੇ ਹੋਰ ਬੁਨਿਆਦੀ ਢਾਂਚੇ ਦਾ ਮੁਆਇਨਾ ਕਰਨਾ ਸ਼ੁਰੂ ਕਰ ਦਿੱਤਾ ਹੈ । ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਕਿ ਬਿਜਲੀ, ਸੰਚਾਰ, ਪਾਣੀ, ਗੈਸ ਸਪਲਾਈ ਅਤੇ ਸੜਕੀ ਆਵਾਜਾਈ ਆਮ ਵਾਂਗ ਕੰਮ ਕਰ ਰਹੀ ਹੈ ।

Read More : ਜਾਪਾਨ ਵਿਚ ਭੂਚਾਲ ਦੇ ਜਬਰਦਸਤ ਝਟਕਿਆਂ ਨਾਲ ਕੰਬੀ ਜਾਪਾਨ ਦੀ ਧਰਤੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *