ਬਠਿੰਡਾ ਵਿਖੇ ਕਾਰ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਹੋਈ ਤਿੰਨ ਨੌਜਵਾਨਾਂ ਦੀ ਮੌਤ

Accident Bathinda

ਬਠਿੰਡਾ, 23 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਦੇ ਤਲਵੰਡੀ-ਰਾਮਪੁਰਾ ਰੋਡ ਤੇ ਸਥਿਤ ਪਿੰਡ ਸੰਦੋਹਾ ਦੇ ਨੱਤ ਪੈਲੇਸ ਨੇੜੇ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਤਿੰਨ ਦੀ ਮੌਤ (Three dead) ਹੋ ਗਈ ਹੈ ।

ਕੌਣ ਹਨ ਉਹ ਤਿੰਨੋ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਤਲਵੰਡੀ-ਰਾਮਪੁਰਾ ਰੋਡ `ਤੇ ਪਿੰਡ ਸੰਦੋਹਾ ਦੇ ਨੱਤ ਪੈਲੇਸ ਨੇੜੇ ਬੀਤੀ ਰਾਤ ਜੋ ਇਕ ਕਾਰ ਦਰੱਖ਼ਤਾਂ ਨਾਲ ਟਕਰਾ ਗਈ ਦੇ ਕਾਰਨ ਸੜਕ ਹਾਦਸੇ (Road accidents) ਵਿਚ ਜਿਹੜੇ ਤਿੰਨ ਨੌਜਵਾਨਾਂ ਦੀ ਮੌਕੇ `ਤੇ ਹੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਜ਼ਖ਼ਮੀ (Seriously injured) ਹੋ ਗਏ ਹਨ ਦੌਰਾਨ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ । ਮ੍ਰਿਤਕਾਂ ਦੀ ਪਛਾਣ ਬਲਪ੍ਰੀਤ ਸਿੰਘ (ਧਨੌਲਾ), ਹਰਪ੍ਰੀਤ ਸਿੰਘ (ਮਾਨਸਾ) ਅਤੇ ਗੁਰਸਿਮਰਨ ਸਿੰਘ (ਮਾਨਸਾ) ਵਜੋਂ ਹੋਈ ਹੈ ।

ਪੀੜ੍ਹਤ ਪਰਿਵਾਰ ਨੇ ਕੀ ਦੋਸ਼ ਲਗਾਇਆ

ਘਟਨਾ ਦਾ ਸਿ਼ਕਾਰ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਸੁਖਵਿੰਦਰ ਸਿੰਘ ਵਾਸੀ ਪੱਤੀ ਭੈਣੀ ਸਾਹਿਬ ਜਿ਼ਲਾ ਬਰਨਾਲਾ ਨੇ ਥਾਣਾ ਮੌੜ ਦੀ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦਾ ਲੜਕਾ ਬਲਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ, ਗੁਰਸਿਮਰਨ ਸਿੰਘ ਅਤੇ ਜਸ਼ਨਦੀਪ ਸਿੰਘ ਨਸ਼ਾ ਛੁਡਾਉ ਸੈਂਟਰ ਰੋੜੀ ਵਿਖੇ ਇਲਾਜ ਅਧੀਨ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਸੈਂਟਰ ਦੇ ਮਾਲਕਾਂ ਰਣਜੀਤ ਸਿੰਘ ਉਰਫ਼ ਕਾਲਾ, ਅਰੁਣ ਕੁਮਾਰ ਅਤੇ ਉਨ੍ਹਾਂ ਦੇ ਪਾਰਟਨਰਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਜ਼ਬਰਦਸਤੀ ਮਜਬੂਰ ਕੀਤਾ ਕਿ ਉਹ ਇਕ ਹੋਰ ਨੌਜਵਾਨ ਅਮਨਦੀਪ ਸਿੰਘ ਨੂੰ ਸੈਂਟਰ ਲਿਆਉਣ ਲਈ ਬਾਹਰ ਜਾਣ ।

ਨਸ਼ਾ ਛੁਡਾਊ ਸੈਂਟਰ ਦੇ ਮਾਲਕਾਂ ਵਿਰੁੱਧ ਕੇਸ ਦਰਜ

ਪੀੜ੍ਹਤ ਪਿਤਾ ਅਨੁਸਾਰ ਨੌਜਵਾਨਾਂ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਸੈਂਟਰ ਸੰਚਾਲਕਾਂ ਨੇ ਉਨ੍ਹਾਂ ਨੂੰ ਬਾਹਰ ਭੇਜਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ । ਥਾਣਾ ਮੌੜ ਦੀ ਪੁਲਸ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ `ਤੇ ਨਸ਼ਾ ਛੁਡਾਊ ਸੈਂਟਰ ਦੇ ਸੰਚਾਲਕਾਂ ਖਿ਼ਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ।

Read More : ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇੇ ਪੰਜ ਦੀ ਮੌਤ ਤੇ ਤਿੰਨ ਜਣੇ ਜਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *