ਸਾਊਦੀ ਅਰਬ ਅਦਾਲਤ ਨੇ ਪੰਜਾਬੀ ਸਿੱਖ ਡਰਾਈਵਰ ਨੂੰ ਸੁਣਾਈ ਮੌਤ ਦੀ ਸਜ਼ਾ

Saudi Arabian

ਪਠਾਨਕੋਟ, 18 ਸਤੰਬਰ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਦੇ ਸੁਜਾਨਪੁਰ ਦੇ ਵਸਨੀਕ ਪੰਜਾਬੀ ਸਿੱਖ ਡਰਾਈਵਰ ਨੂੰ ਸਾਊਦੀ ਅਰਬ ਵਿਖੇ ਅਦਾਲਤ (Saudi Arabian Court) ਵਲੋਂ ਮੌਤ ਦੀ ਸਜ਼ਾ (Death penalty) ਸੁਣਾਈ ਗਈ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਮੂਲ ਦੇ ਜਿਸ ਪੰਜਾਬੀ ਸਿੱਖ ਡਰਾਈਵਰ (Punjabi Sikh driver) ਨੂੰ ਸਾਊਦੀ ਅਰਬ ਦੀ ਅਦਾਲਤ ਵਲੋਂ ਮੌਤ ਦੀ ਸਜ਼ਾ ਸੁਣਾਈ ਗਈ ਹੈ ਵਿਚ ਪੰਜਾਬੀ ਵਿਅਕਤੀ ਦੀ ਪਛਾਣ ਬਲਜਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਬਲਜਿੰਦਰ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਜੇਲ ਵਿਚ ਬੰਦ ਸੀ ਅਤੇ ਹੁਣ ਅਦਾਲਤ ਵਲੋਂ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ।

ਕਿਸ ਮਾਮਲੇ ਵਿਚ ਸੁਣਾਈ ਗਈ ਹੈ ਬਲਜਿੰਦਰ ਸਿੰਘ ਨੂੰ ਮੌਤੀ ਦੀ ਸਜ਼ਾ

ਪ੍ਰਾਪਤ ਸੂਚਨਾ ਮੁਤਾਬਕ ਬਲਜਿੰਦਰ ਸਿੰਘ ਜੋ ਕਿ ਦੁਬਈ ਤੋਂ ਸਾਊਦੀ ਅਰਬ ਟਰੱਕ ਰਾਹੀਂ ਰੋਜ਼ਾਨਾ ਹੀ ਮਾਲ ਲਿਜਾਂਦਾ ਸੀ ਪਰ ਇਕ ਦਿਨ ਕਿਸੇ ਵਿਅਕਤੀ ਵਲੋਂ ਬਲਜਿੰਦਰ ਨੂੰ ਇਕ ਦਵਾਈਆਂ ਦਾ ਪੈਕੇਟ ਇਹ ਕਹਿ ਕੇ ਪਕੜਾ ਦਿੱਤਾ ਗਿਆ ਕਿ ਇਹ ਦਵਾਈਆਂ ਬਿਮਾਰ ਬਜੁਰਗ ਵਿਅਕਤੀ ਲਈ ਹਨ ਪਰ ਜਦੋਂ ਸਾਊਦੀ ਅਰਬ ਬਾਰਡਰ (Saudi Arabia border) ‘ਤੇ ਟਰੱਕ ਦੀ ਸੈਕਨਿੰਗ ਕੀਤੀ ਗਈ ਤਾਂ ਪੈਕੇਟ ਵਿਚ ਨਸ਼ੀਲਾ ਪਦਾਰਥ ਬਰਾਮਦ ਹੋਇਆ । ਜਿਸ ‘ਤੇ ਸਾਊਦੀ ਅਰਬ ਪੁਲਸ ਵਲੋਂ ਤੁਰੰਤ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ ।

ਕੀ ਬੇਨਤੀ ਕੀਤੀ ਹੈ ਬਲਜਿੰਦਰ ਦੇ ਪਰਿਵਾਰਕ ਮੈਂਬਰਾਂ ਨੇ

ਉਕਤ ਪੰਜਾਬੀ ਸਿੱਖ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਇਸ ਮਾਮਲੇ ਵਿਚ ਦਖਲ ਦੇਣ ਅਤੇ ਸਾਊਦੀ ਅਰਬ ਵਿਚ ਕਾਨੂੰਨੀ ਤੇ ਰਾਜਦੂਤਕ ਪੱਧਰ ‘ਤੇ ਮਦਦ ਕਰਕੇ ਬਲਜਿੰਦਰ ਸਿੰਘ ਦੀ ਜਾਨ ਬਚਾਉਣ ਦੀ ਬੇਨਤੀ ਕੀਤੀ ਗਈ ਹੈ । ਪਰਿਵਾਰਕ ਮੈਂਬਰਾਂ ਨੇ ਆਖਿਆ ਹੈ ਕਿ ਬਲਜਿੰਦਰ ਸਿੰਘ ਇਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਉਸਦਾ ਨਸ਼ੇ ਜਾਂ ਕਿਸੇ ਵੀ ਗਲਤ ਕੰਮ ਨਾਲ ਕੋਈ ਵੀ ਸਬੰਧ ਨਹੀਂ ਹੈ ।

Read More : ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਯੂਨ ਲਈ ਮੌਤ ਦੀ ਸਜ਼ਾ ਦੀ ਮੰਗ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *