ਮਹੰਤ ਯਤੀ ਨਰਸਿਮ੍ਹਾਨੰਦ ਦੀ ਵਿਵਾਦਤ ਟਿੱਪਣੀ ਨੇ ਬਟੋਰੀਆਂ ਸੁਰਖੀਆਂ

Mahant-Yati-Narasimhanand

ਗਾਜ਼ੀਆਬਾਦ, 31 ਦਸੰਬਰ 2025 : ਡਾਸਨਾ ਸਥਿਤ ਦੇਵੀ ਮੰਦਿਰ ਦੇ ਮਹੰਤ ਯਤੀ ਨਰਸਿਮ੍ਮਾਨੰਦ ਸਰਸਵਤੀ (Mahant Yati Narasimhananda Saraswati) ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦੇ ਕੇ ਸੁਰਖੀਆਂ ਬਟੋਰੀਆਂ ਹਨ । ਵੀਡੀਓ `ਚ ਉਸ ਨੇ ਹਿੰਦੂਆਂ ਨੂੰ ਆਈ. ਐੱਸ. ਆਈ. ਐੱਸ. ਵਰਗਾ ਸੰਗਠਨ ਬਣਾਉਣ ਦੀ ਗੱਲ ਕਹਿ ਕੇ ਭੜਕਾਊ ਟਿੱਪਣੀ ਕੀਤੀ । ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜੋ ਵੱਖ-ਵੱਖ ਭਾਈਚਾਰਿਆਂ `ਚ ਚਿੰਤਾ ਵਧਾ ਰਿਹਾ ਹੈ ।

ਆਤਮਘਾਤੀ ਦਸਤੇ ਅਤੇ ਆਈ. ਐੱਸ. ਆਈ. ਐੱਸ. ਵਰਗੇ ਸੰਗਠਨ ਬਣਾਉਣ ਹਿੰਦੂ :

ਯਤੀ ਨਰਸਿਮ੍ਹਾਨੰਦ

ਯਤੀ ਨੇ ਵੀਡੀਓ `ਚ ਪਿਛਲੇ ਸਮੇਂ ਦੌਰਾਨ ਬੰਗਲਾਦੇਸ਼, ਪਾਕਿਸਤਾਨ ਅਤੇ ਕਸ਼ਮੀਰ `ਚ ਹਿੰਦੂਆਂ ਨਾਲ ਹੋਈ ਹਿੰਸਾ ਦਾ ਜਿ਼ਕਰ ਕਰਦਿਆਂ ਇਸ ਨੂੰ ਉਦਾਹਰਣ ਦੱਸਿਆ ਅਤੇ ਕਿਹਾ ਕਿ ਹਿੰਦੂ ਸਮਾਜ (Hindu society) ਨੂੰ ਆਪਣੇ ` ਬਚਾਅ ਲਈ ਜ਼ਿਆਦਾ ਗੰਭੀਰ ਕਦਮ ਚੁੱਕਣ ਦੀ ਲੋੜ ਹੈ । ਉਸ ਨੇ ਤਲਵਾਰ ਵੰਡਣ ਵਰਗੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਮਾਰੂ ਹੱਥਿਆਰ ਅਤੇ ਆਤਮਘਾਤੀ ਦਸਤਿਆਂ ਦੇ ਗਠਨ ਦੀ ਗੱਲ ਕੀਤੀ ।

ਹਿੰਦੂਆਂ ਨੂੰ ਬਹੁਤ ਗੰਭੀਰਤਾ ਨਾਲ ਚਾਹੀਦਾ ਹੈ ਸੋਚਣਾ

ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਬਚਣ ਦਾ ਕੋਈ ਤਰੀਕਾ ਨਹੀਂ ਹੈ ਕਿਉਂਕਿ ਮੈਂ ਪੁਲਸ ਦੀ ਸੁਰੱਖਿਆ `ਤੇ ਨਿਰਭਰ ਹਾਂ ਜਦੋਂ ਕੋਈ ਅੱਤਵਾਦੀ ਆਵੇਗਾ ਤਾਂ ਉਹ ਮੈਨੂੰ ਮਾਰ ਹੀ ਦੇਵਾਂਗਾ ਪਰ ਸਾਰੇ ਹਿੰਦੇ `ਕੀੜੇ-ਮਕੌੜਿਆਂ` ਦੀ ਤਰ੍ਹਾਂ ਨਾ ਮਰਨ, ਇਸ ਲਈ ਹਿੰਦੂਆਂ ਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ । ਹਿੰਦੂਆਂ ਨੂੰ ਹੁਣ `ਬਜਰੰਗ ਦਲ-ਫਜਰੰਗ ਦਲ`, ਇਹ ਦਲ, ਉਹ ਦਲ ਛੱਡ ਕੇ ਇਸ ਤਰ੍ਹਾਂ ਦਾ ਸੰਗਠਨ ਬਣਾਉਣਾ ਚਾਹੀਦੈ, ਜਿਵੇਂ ਆਈ. ਐੱਸ. ਆਈ. ਐੱਸ. ਹੈ, ਘੱਟੋ-ਘੱਟ ਉਸ ਦੀ ਕਾਰਜਪ੍ਰਣਾਲੀ ਆਈ. ਐੱਸ. ਆਈ. ਐੱਸ. ਵਰਗੀ ਹੋਣੀ ਚਾਹੀਦੀ ਹੈ ।

Read More : ਆਜ਼ਮ ਖਾਨ ਨੂੰ ਰਾਮਪੁਰ ਅਦਾਲਤ ਨੇ ਦੋਸ਼ ਮੁਕਤ ਦਿੱਤਾ ਕਰਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *