ਕੋਚੀ, 13 ਦਸੰਬਰ 2025 : ਕੇਰਲ ਦੀ ਇਕ ਅਦਾਲਤ (Kerala Court) ਨੇ 2017 `ਚ ਇਕ ਅਦਾਕਾਰਾ ਦੇ ਸੈਕਸ ਸ਼ੋਸ਼ਣ (Actress’ sexual harassment) `ਦੇ ਮਾਮਲੇ `ਚ ਦੋਸ਼ੀ ਪਾਏ ਗਏ 6 ਵਿਅਕਤੀਆਂ (6 people) ਨੂੰ 20-20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ।
ਅਦਾਲਤ ਨੇ ਹੋਰ ਅਪਰਾਧਾਂ ਲਈ ਵੀ ਦਿੱਤਾ ਕੈਦ ਦਾ ਹੁਕਮ
ਏਰਨਾਕੁਲਮ ਦੀ ਜਿ਼ਲਾ ਤੇ ਪ੍ਰਿੰਸੀਪਲ ਸੈਸ਼ਨ ਅਦਾਲਤ (District and Principal Sessions Court) ਦੇ ਜੱਜ ਹਨੀ ਐਮ. ਵਰਗੀਸ ਨੇ ਸੁਨੀਲ ਐੱਨ. ਐੱਸ. ਉਰਫ਼ ਪਲਸਰ ਸੁਨੀ, ਮਾਰਟਿਨ ਐਂਟਨੀ, ਮਣੀਕੰਦਨ ਬੀ., ਵਿਜੇਸ਼ ਵੀ.ਪੀ., ਸਲੀਮ ਐੱਚ. ਤੇ ਪ੍ਰਦੀਪ ਨੂੰ ਸਜ਼ਾ ਸੁਣਾਈ । ਅਦਾਲਤ ਨੇ ਹੋਰ ਅਪਰਾਧਾਂ ਲਈ ਵੀ `ਕੈਦ ਦਾ ਹੁਕਮ ਦਿੱਤਾ । ਸਾਰੀਆਂ ਸਜ਼ਾਵਾਂ ਇਕੋ ਸਮੇਂ ਚੱਲਣਗੀਆਂ । ਅਦਾਲਤ ਨੇ ਪੀੜਤਾ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਤੇ ਸੈਕਸ ਸ਼ੋਸ਼ਣ ਦੀ ਵੀਡੀਓ ਵਾਲੀ ਪੈੱਨ ਡਰਾਈਵ ਦੇ ਜਾਂਚ ਅਧਿਕਾਰੀ ਦੀ ਹਿਰਾਸਤ ਦਾ ਵੀ ਹੁਕਮ ਦਿੱਤਾ। 8 ਦਸੰਬਰ ਨੂੰ ਅਦਾਲਤ ਨੇ ਅਦਾਕਾਰ ਦਿਲੀਪ ਸਮੇਤ 4 ਮੁਲਜ਼ਮਾਂ ਨੂੰ ਇਸ ਮਾਮਲੇ `ਚ ਬਰੀ ਕਰ ਦਿੱਤਾ ਸੀ । `
Read More : ਅਦਾਕਾਰਾ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਅਦਾਕਾਰ ਦਿਲੀਪ ਬਰੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
