ਸ੍ਰੀ ਕੇਦਾਰਨਾਥ ਧਾਮ ਦੇ ਕਿਵਾੜ ਵਿਧੀਆਂ ਅਨੁਸਾਰ ਕਰ ਦਿੱਤੇ ਗਏ ਬੰਦ

Kedarnath

ਉਤਰਾਖੰਡ, 11 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਵਿਖੇ ਸਥਾਪਤ ਭਗਵਾਨ ਸਿ਼ਵ ਦੇ ਪ੍ਰਸਿੱਧ ਧਾਮ ਸ੍ਰੀ ਕੇਦਾਰਨਾਥ (Shri Kedarnath) ਦੇ ਕਿਵਾੜ ਅੱਜ ਵਿਧੀਆਂ ਅਨੁਸਾਰ ਬੰਦ ਕਰ ਦਿੱਤੇ ਗਏ ।

ਹੁਣ ਕਦੋਂ ਖੋਲ੍ਹੇ ਜਾਣਗੇ ਸ਼੍ਰੀ ਕੇੇਦਾਰਨਾਥ ਧਾਮ ਦੇੇ ਕਿਵਾੜ

ਮਿਲੀ ਜਾਣਕਾਰੀ ਅਨੁਸਾਰ ਉੱਤਰਾਖੰਡ ਦੇ ਉੱਚ ਗੜ੍ਹਵਾਲ ਹਿਮਾਲਿਆ ਵਿੱਚ ਸਥਿਤ ਭਗਵਾਨ ਸ਼ਿਵ (Lord Shiva) ਦੇ ਪ੍ਰਸਿੱਧ ਧਾਮ ਕੇਦਾਰਨਾਥ ਦੇ ਕਿਵਾੜ ਬੁੱਧਵਾਰ ਨੂੰ ਭਈਆ ਦੂਜ ਦੇ ਪਵਿੱਤਰ ਤਿਉਹਾਰ ਮੌਕੇ ਧਾਰਮਿਕ ਰਸਮਾਂ ਅਤੇ ਪੂਰੀਆਂ ਵਿਧੀਆਂ ਅਨੁਸਾਰ ਸਰਦੀਆਂ ਲਈ ਬੰਦ ਕਰ ਦਿੱਤੇ ਗਏ ਹਨ ਹੁਣ ਅਗਲੇ ਸਾਲ ਅਪੈ੍ਲ-ਮਈ ਮਹੀਨੇ ਵਿਚ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ ।

ਕਿਵਾੜ ਬੰਦ ਰਹਿਣ ਦੌਰਾਨ ਕਿਥੇ ਹੋਵੇੇਗੀ ਪੂਜਾ

ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (Badrinath-Kedarnath Temple Committee) ਦੇ ਸੂਤਰਾਂ ਨੇ ਦੱਸਿਆ ਕਿ ਜੋ 11ਵੇਂ ਜਯੋਤਿਰਲਿੰਗ ਭਗਵਾਨ ਕੇਦਾਰਨਾਥ ਦੇ ਕਿਵਾੜ ਵਿਸ਼ੇਸ਼ ਪੂਜਾ-ਅਰਚਨਾ ਤੋਂ ਬਾਅਦ ਸਵੇਰੇ ਸਾਢੇ 8 ਵਜੇ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ ਦੇ ਦੌੌਰਾਨ ਹੁਣ ਅਗਲੇ ਛੇ ਮਹੀਨਿਆਂ ਤੱਕ ਬਾਬਾ ਕੇਦਾਰ ਦੀ ਪੂਜਾ ਉਨ੍ਹਾਂ ਦੇ ਸਰਦ ਰੁੱਤ ਦੇ ਨਿਵਾਸ ਸਥਾਨ ਊਖੀਮਠ ਵਿਖੇ ਹੋਵੇਗੀ ।

ਕਿਵਾੜ ਬੰਦ ਹੋਣ ਤੋਂ ਬਾਅਦ ਭਗਵਾਨ ਕੇਦਾਰਨਾਥ ਦੀ ਉਤਸਵ ਡੋਲੀ ਧਾਰਮਿਕ ਸਮਾਰੋਹ ਦੇ ਨਾਲ ਊਖੀਮਠ ਸਥਿਤ ਓਂਕਾਰੇਸ਼ਵਰ ਮੰਦਰ ਲਈ ਰਵਾਨਾ ਹੋ ਗਈ । ਬੁੱਧਵਾਰ ਨੂੰ ਡੋਲੀ ਦਾ ਰਾਤ ਦਾ ਠਹਿਰਾਅ ਰਾਮਪੁਰ ਵਿਖੇ ਹੋਵੇਗਾ । ਇਸ ਤੋਂ ਬਾਅਦ ਵੀਰਵਾਰ ਯਾਨੀ 12 ਨਵੰਬਰ ਨੂੰ ਇਹ ਗੁਪਤਕਾਸ਼ੀ ਪਹੁੰਚੇਗੀ । ਉੱਥੋਂ 13 ਨਵੰਬਰ ਨੂੰ ਡੋਲੀ ਆਪਣੇ ਸਰਦ ਰੁੱਤ ਦੇ ਗੱਦੀ ਸਥਾਨ ਓਂਕਾਰੇਸ਼ਵਰ ਮੰਦਰ ਪਹੁੰਚੇਗੀ, ਜਿੱਥੇ ਅਗਲੇ ਛੇ ਮਹੀਨਿਆਂ ਤੱਕ ਭਗਵਾਨ ਕੇਦਾਰਨਾਥ ਦੀ ਪੂਜਾ-ਅਰਚਨਾ ਕੀਤੀ ਜਾਵੇਗੀ ।

ਅਗਲੇ ਸਾਲ ਕਿਵਾੜ ਖੋਲ੍ਹਣ ਦਾ ਕਦੋਂ ਕੀਤਾ ਜਾਵੇੇਗਾ ਐਲਾਨ

ਭਗਵਾਨ ਸਿ਼ਵ ਦੇ ਪ੍ਰਸਿੱਧ ਧਾਮ ਸ੍ਰੀ ਕੇਦਾਰਨਾਥ ਦੇ ਕਿਵਾੜ ਖੋਲ੍ਹਣ ਅਤੇ ਸ਼ੁਭ ਮਹੂਰਤ ਦਾ ਰਸਮੀ ਐਲਾਨ ਮਹਾਸਿ਼ਵਰਾਤਰੀ ਦੇ ਮੌਕੇ ਤੇ ਕੀਤਾ ਜਾਵੇਗਾ । ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ 10 ਨਵੰਬਰ ਨੂੰ ਸ਼ਾਮ 7 ਵਜੇ ਤੱਕ 19. 22 ਲੱਖ ਤੋਂ ਵਧ ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਹਨ।

Read More : ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਮੀਟਿੰਗ ਕਰਕੇ ਲਏ ਅਹਿਮ ਫ਼ੈਸਲੇ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *