ਚੰਡੀਗੜ੍ਹ, 2 ਨਵੰਬਰ 2026 : ‘ਆਪ’ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ (Media In-charge Baltej Pannu) ਨੇ ਆਖਿਆ ਹੈ ਕਿ ਮਾਨ ਸਰਕਾਰ ਦੇ ਵਿਕਾਸ ਤੋਂ ਘਬਰਾਈ ਵਿਰੋਧੀ ਧਿਰ ਨਸਿ਼ਆਂ ਦੇ ਮੁੱਦੇ ‘ਤੇ ਸਿਆਸਤ ਕਰ ਰਹੀ ਹੈ ।
ਕੀ ਦੋਸ਼ ਲਗਾਇਆ ਬਲਤੇਜ ਪੰਨੂ ਨੇ
ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਅਤੇ ‘ਯੁੱਧ ਨਸਿ਼ਆਂ ਵਿਰੁੱਧ`(War Against Drugs) ਮਿਸ਼ਨ ਦੇ ਬੁਲਾਰੇ ਬਲਤੇਜ ਪੰਨੂ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ (Bhagwant Mann Government) ਦੇ ਵਿਕਾਸ ਅਤੇ ਲੋਕ ਭਲਾਈ ਦੇ ਕਾਰਜਾਂ ਤੋਂ ਘਬਰਾਈ ਵਿਰੋਧੀ ਧਿਰ ਨਸਿ਼ਆਂ ਦੇ ਮੁੱਦੇ ‘ਤੇ ਸਿਆਸਤ ਕਰ ਰਹੀ ਹੈ । ਪੰਨੂ ਨੇ ਦਾਅਵਾ ਕੀਤਾ `ਕਿ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਐੱਨ. ਡੀ. ਪੀ. ਐੱਸ. ਮਾਮਲਿਆਂ ‘ਚ ਸਜ਼ਾ ਦਰ ਵਧ ਕੇ 2026 ‘ਚ 89 ਫ਼ੀਸਦੀ ਹੋ ਗਈ ਹੈ, ਜਦਕਿ ਕਾਂਗਰਸ ਸਰਕਾਰ ਦੇ ਸਮੇਂ ਇਹ ਕਰੀਬ 58 ਫ਼ੀਸਦੀ ਸੀ ।
ਯੁੱਧ ਨਸਿ਼ਆਂ ਵਿਰੁੱਧ ਕੀਤਾ ਜਾ ਰਿਹੈ ਪੁਲਸ-ਪ੍ਰਸ਼ਾਸਨ ਤੇ ਲੋਕਾਂ ਦੀ ਭਾਗੀਦਾਰੀ ਨਾਲ ਕੰਮ
ਉਨ੍ਹਾਂ ਮੁਤਾਬਕ 2022 ਤੋਂ `ਯੁੱਧ ਨਸਿ਼ਆਂ ਵਿਰੁੱਧ` ਮੁਹਿੰਮ ਤਹਿਤ ਪੁਲਸ-ਪ੍ਰਸ਼ਾਸਨ ਤੇ ਲੋਕਾਂ ਦੀ ਸਾਂਝੀ ਭਾਗੀਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਇਕ ਲੱਖ ਤੋਂ ਵੱਧ ਲੋਕ ਪਿੰਡ ਤੇ ਵਾਰਡ ਰੱਖਿਆ ਕਮੇਟੀਆਂ ‘ਚ ਸ਼ਾਮਲ ਹੋਏ ਹਨ । ਉਨ੍ਹਾਂ ਦੱਸਿਆ ਕਿ ਐੱਨ. ਡੀ. ਪੀ. ਐੱਸ. ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਲਈ 35 ਵਿਸ਼ੇਸ਼ ਅਦਾਲਤਾਂ ਤੇ 385 ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ।
ਪੰਜਾਬ ਵਿਚ ਹਨ ਕਿੰਨੇ ਕੇੇਸ ਐਨ. ਡੀ. ਪੀ. ਐਸ. ਦੇ ਪੈਂਡਿੰਗ
ਉਨ੍ਹਾਂ ਅਨੁਸਾਰ 31 ਅਗਸਤ 2026 ਤੱਕ ਸੂਬੇ `ਚ 52,777 ਐੱਨ. ਡੀ. ਪੀ. ਐੱਸ. ਕੇਸ ਪੈਂਡਿੰਗ ਸਨ ਤੇ ਨਵੀਆਂ ਅਦਾਲਤਾਂ ਨਾਲ ਇਨ੍ਹਾਂ ਦੀ ਸੁਣਵਾਈ ਤੇਜ਼ ਹੋਵੇਗੀ । ਉਨ੍ਹਾਂ ਵਿਰੋਧੀ ਧਿਰ ’ਤੇ ਨਸਿ਼ਆਂ ਦੇ ਮੁੱਦੇ ਨੂੰ ਸਿਆਸੀ ਹਥਿਆਰ ਬਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ 2027 ‘ਚ ਆਪਣੇ ਕੰਮਾਂ ਦੇ ਆਧਾਰ `ਤੇ ਲੋਕਾਂ ਤੋਂ ਫਤਵਾ ਲਵੇਗੀ ਅਤੇ ਨਸ਼ਿਆਂ ਵਿਰੁੱਧ ਮੁਹਿੰਮ `ਚਿੱਟੇ` ਦੇ ਖ਼ਾਤਮੇ ਤੱਕ ਜਾਰੀ ਰਹੇਗੀ ।
Read More : ਨਹਿਰੀ ਪਾਣੀ ਦੀ ਵਰਤੋਂ 22 ਤੋਂ ਵਧਾ ਕੇ 88 ਫੀਸਦੀ ਕੀਤੀ : ਬਲਤੇਜ ਪੰਨੂ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।
