ਵਿਆਹ ਤੋਂ ਮੁੱਕਰੀ ਪ੍ਰੇਮਿਕਾ ਨੂੰ ਪੀ. ਜੀ. ਵਿਚ ਵੜ ਕੇ ਗੋਲੀ ਮਾਰਨ ਨਾਲ ਹੋਈ ਮੌਤ

Shoot Dead

ਨੋਇਡਾ, 30 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਨੋਇਡਾ (Noida) ਫੇਸ-2 ਥਾਣਾ ਖੇਤਰ ਦੇ ਅਧੀਨ ਆਉਂਦੇ ਯਾਕੂਬਪੁਰ ਪਿੰਡ (Yakubpur Village) ਵਿਚ ਇਕ ਨੌਜਵਾਨ ਨੇ ਇਕ ਪੀ. ਜੀ. ਵਿਚ ਵੜ ਕੇ ਆਪਣੀ 25 ਸਾਲਾ ਪ੍ਰੇਮਿਕਾ ਦੀ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ । ਘਟਨਾ ਦੀ ਸੂਚਨਾ ਮਿਲਣ `ਤੇ ਪੁਲਸ ਮੌਕੇ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਮ੍ਰਿਤਕਾ ਅਮਰੋਹਾ ਜਿ਼ਲੇ ਦੇ ਆਦਮਪੁਰ ਪਿੰਡ ਦੀ ਸੀ ਰਹਿਣ ਵਾਲੀ

ਪੁਲਸ ਮੁਤਾਬਕ ਮ੍ਰਿਤਕਾ ਸੋਨੂੰ ਅਮਰੋਹਾ ਜਿ਼ਲੇ ਦੇ ਆਦਮਪੁਰ ਪਿੰਡ (Adampur Village) ਦੀ ਰਹਿਣ ਵਾਲੀ ਸੀ ਅਤੇ ਯਾਕੂਬਪੁਰ ਵਿਚ ਇਕ ਪੀ. ਜੀ. ਵਿਚ ਰਹਿੰਦੀ ਸੀ । ਸੋਨੂੰ ਅਤੇ ਮੁਲਜ਼ਮ ਕ੍ਰਿਸ਼ਨਾ, ਜੋ ਕਿ ਬਿਹਾਰ ਦੇ ਆਰਾ ਦਾ ਰਹਿਣ ਵਾਲਾ ਸੀ, ਪਹਿਲਾਂ ਇਕ ਫੈਕਟਰੀ ਵਿਚ ਇਕੱਠੇ ਕੰਮ ਕਰਦੇ ਸਨ, ਜਿੱਥੇ ਉਨ੍ਹਾਂ ਦੇ ਪ੍ਰੇਮ ਸਬੰਧ ਬਣ ਗਏ ਸਨ । ਸੋਨੂੰ ਇਸ ਸਮੇਂ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਸੀ । ਕੁਝ ਦਿਨਾਂ ਤੋਂ ਕ੍ਰਿਸ਼ਨਾ ਸੋਨੂੰ `ਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ ਪਰ ਸੋਨੂੰ ਇਸਦੇ ਲਈ ਤਿਆਰ ਨਹੀਂ ਸੀ ਅਤੇ ਉਸਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ।

Read More : ਕੈਨੇਡਾ `ਚ ਦਿਓਰ ਨੇ ਭਾਬੀ ਨੂੰ ਉਤਾਰਿਆ ਮੌਤ ਦੇ ਘਾਟ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *