ਪੰਜਾਬ ਨੇ ਜੀ. ਐਸ. ਟੀ. ਵਿਚ ਸਾਲ-ਦਰ-ਸਾਲ 22. 11 ਫੀਸਦੀ ਵਾਧਾ ਕੀਤਾ ਦਰਜ

Harpal Cheema

ਚੰਡੀਗੜ੍ਹ, 2 ਅਕਤੂਬਰ 2026 : ਵਿੱਤ ਮੰਤਰੀ ਪੰਜਾਬ (Finance Minister Punjab) ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਜੀ. ਐਸ. ਟੀ. ਪ੍ਰਾਪਤੀ ਵਿਚ ਪੰਜਾਬ ਨੇ ਸਾਲ-ਦਰ-ਸਾਲ 22. 11 ਫੀਸਦੀ ਵਾਧਾ ਦਰਜ ਕੀਤਾ ਹੈ ।

ਕਿਹੜੇ ਸਾਲ ਦੌਰਾਨ ਹੋਇਆ ਹੈ ਇਹ ਵਾਧਾ ਦਰਜ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਵਲੋਂ ਜੋ ਕਿਹਾ ਗਿਆ ਹੈ ਕਿ ਪੰਜਾਬ ਸੂਬੇ ਨੇ ਸ਼ੁੱਧ ਜੀ. ਐੱਸ. ਟੀ. ਪ੍ਰਾਪਤੀ ‘ਚ ਸਾਲ-ਦਰ-ਸਾਲ 22.11 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ ਇਹ ਵਾਧਾ ਸਤੰਬਰ 2026 ਦੌਰਾਨ ਦਰਜ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸਤੰਬਰ 2025 ‘ਚ 1,973.12 ਕਰੋੜ ਰੁਪਏ ਦੀ ਸ਼ੁੱਧ ਜੀ. ਐੱਸ. ਟੀ. (G. S. T.) ਪ੍ਰਾਪਤੀ ਦੇ ਮੁਕਾਬਲੇ ਸਤੰਬਰ 2026 ‘ਚ ਇਹ ਵਧ ਕੇ 2,409.47 ਕਰੋੜ ਰੁਪਏ ਹੋ ਗਈ, ਮਤਲਬ 436.35 ਕਰੋੜ ਰੁਪਏ ਦਾ ਵਾਧਾ ਹੋਇਆ ਹੈ ।

ਐੱਸ. ਜੀ. ਐੱਸ. ਟੀ. ਨਕਦ ਉਗਰਾਹੀ ਵਧ ਕੇ ਕਿੰਨੀ ਹੋ ਗਈ ਹੈ

ਉਨ੍ਹਾਂ ਦੱਸਿਆ ਕਿ ਐੱਸ. ਜੀ. ਐੱਸ. ਟੀ. ਨਕਦ ਉਗਰਾਹੀ ਵੀ 738.05 1 ਕਰੋੜ ਰੁਪਏ ਤੋਂ ਵਧ ਕੇ 877.82 ਕਰੋੜ ਰੁਪਏ ਹੋ ਗਈ, ਜੋ 19 ਫੀਸਦੀ ਦਾ ਵਾਧਾ ਹੈ ਅਤੇ ਉਨ੍ਹਾਂ ਅਨੁਸਾਰ ਦੇਸ਼ ‘ਚ ਸਭਤੋਂ ਵੱਧ ਹੈ। ਸਤੰਬਰ 2026 ਤੱਕ ਪੰਜਾਬ ਦਾ ਕੁੱਲ ਜੀ. ਐੱਸ. ਟੀ. ਸੰਗ੍ਰਹਿ 15,405.12 ਰਿਹਾ, ਜਦਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ 13,112.27 ਕਰੋੜ ਰੁਪਏ ਸੀ। ਇਸ ਤਰ੍ਹਾਂ ਕੁੱਲ ਜੀ. ਐੱਸ. ਟੀ. ਸੰਗ੍ਰਹਿ ‘ਚ 17.39 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ।

ਵੈਟ ਅਤੇ ਸੀ. ਐੱਸ. ਟੀ. ਸੰਗ੍ਰਹਿ `ਚ ਵੀ ਸਤੰਬਰ ਦੌਰਾਨ ਹੋਇਆ ਹੈ ਕਿੰਨਾਂ ਵਾਧਾ

ਉਨ੍ਹਾਂ ਕਿਹਾ ਕਿ ਸਤੰਬਰ ‘ਚ ਪੰਜਾਬ ਦੇ ਜੀ. ਐੱਸ. ਟੀ. ਮਾਲੀਏ ਦਾ ਵਾਧਾ 16 ਫੀਸਦੀ ਰਿਹਾ, ਜਦਕਿ ਰਾਸ਼ਟਰੀ ਪੱਧਰ ‘ਤੇ ਇਹ 14 ਫੀਸਦੀ ਰਿਹਾ । ਚੀਮਾ ਨੇ ਕਿਹਾ ਕਿ ਵੈਟ ਅਤੇ ਸੀ. ਐੱਸ. ਟੀ. ਸੰਗ੍ਰਹਿ ‘ਚ ਵੀ ਸਤੰਬਰ ਦੌਰਾਨ 28.70 ਫੀਸਦੀ ਦਾ ਵਾਧਾ ਹੋਇਆ ।

Read More : ਮੋਹਾਲੀ ‘ਚ ਜੂਨੀਅਰ ਰੈਜ਼ੀਡੈਂਟ` ਦੀਆਂ 110 ਨਵੀਆਂ ਪੋਸਟਾਂ ਮਨਜ਼ੂਰ : ਚੀਮਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *