ਕਰਿਆਨਾ ਦੁਕਾਨਦਾਰ ਦੇ ਖਾਤੇ `ਚ ਅਰਬਾਂ ਦਾ ਲੈਣ-ਦੇਣ ‘ਤੇ ਈ. ਡੀ. ਨੇ ਕੀਤੀ ਜਾਂਚ

Enforcement Directorate

ਬਰੇਲੀ, 2 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਪਿੰਡ ਚਿਟੌਲੀ ਵਿਖੇ ਕਰਿਆਣਾ ਦੁਕਾਨਦਾਰ ਦੇ ਖਾਤੇ ਵਿਚ ਅਰਬਾਂ ਦੇ ਲੈਣ-ਦੇਣ ਤੇ ਈ. ਡੀ. ਵਲੋਂ 20 ਘੰਟੇ ਜਾਂਚ ਕੀਤੀ ਗਈ ਹੈ ।

ਜਾਂਚ ਤੋਂ ਬਾਅਦ ਈ. ਡੀ. ਲੈ ਗਈ ਹੈ ਦੁਕਾਨਦਾਰ ਦਾ ਮੋਬਾਇਲ ਆਪਣੇ ਨਾਲ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਦੀ ਟੀਮ ਨੇ ਫਤਿਹਗੰਜ, ਪੱਛਮੀ ਖੇਤਰ ਦੇ ਚਿਟੌਲੀ ਪਿੰਡ ਵਿਚ ਕਰਿਆਨਾ ਦੁਕਾਨਦਾਰ ਪੋਸ਼ਾਕੀ ਲਾਲ ਮੌਰਿਆ ਦੇ ਘਰ ਲੱਗਭਗ 20 ਘੰਟੇ ਤੱਕ ਜਾਂਚ ਕੀਤੀ ਦੇ ਚਲਦਿਆਂ ਟੀਮ ਪੋਸ਼ਾਕੀ ਲਾਲ ਨੂੰ ਫਿਲਹਾਲ ਛੱਡ ਗਈ ਪਰ ਉਸਦਾ ਮੋਬਾਈਲ ਫੋਨ ਆਪਣੇ ਨਾਲ ਲੈ ਗਈ । ਦੱਸਿਆ ਜਾ ਰਿਹਾ ਹੈ ਕਿ ਪੋਸ਼ਾਕੀ ਲਾਲ ਦੇ ਬੈਂਕ ਖਾਤੇ ਵਿਚ ਇਕ ਅਰਬ ਰੁਪਏ ਤੋਂ ਵੱਧ ਦੇ ਲੈਣ-ਦੇਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਈ. ਡੀ. ਨੇ ਇਹ ਕਾਰਵਾਈ ਕੀਤੀ । ਪੋਸ਼ਾਕੀ ਲਾਲ ਆਮ ਕਿਸਾਨ ਹੈ ਅਤੇ ਘਰ ਵਿਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ।

ਈ. ਡੀ. ਤੋਂ ਕਾਰਵਾਈ ਸਬੰਧੀ ਜਾਣਨ ਦੀ ਕੀਤੀ ਗਈ ਸੀ ਕੋਸਿ਼ਸ਼

ਈ. ਡੀ. ਦੀ ਟੀਮ ਬੁੱਧਵਾਰ ਸਵੇਰੇ ਉਸਦੇ ਘਰ ਪਹੁੰਚੀ ਸੀ। ਉਸ ਸਮੇਂ ਪੋਸ਼ਾਕੀ ਲਾਲ ਘਰ ਵਿਚ ਮੌਜੂਦ ਨਹੀਂ ਸਨ। ਪਿੰਡ ਦੇ ਪ੍ਰਸ਼ਾਸਕ ਅਨੁਜ ਸਿੰਘ ਨੇ ਉਸ ਨੂੰ ਖੇਤ ਵਿਚੋਂ ਬੁਲਾਇਆ। ਕਾਰਵਾਈ ਦੌਰਾਨ ਪਿੰਡ ਵਾਸੀਆਂ ਵਿਚ ਵੀ ਚਰਚਾ ਰਹੀ ਕਿ ਆਖਰ ਇਕ ਆਮ ਦੁਕਾਨਦਾਰ ਦੇ ਖਾਤੇ ਵਿਚ ਇੰਨੀ ਵੱਡੀ ਰਕਮ ਦਾ ਲੈਣ-ਦੇਣ ਕਿਵੇਂ ਹੋਇਆ । ਪਿੰਡ ਦੇ ਪ੍ਰਸ਼ਾਸਕ ਨੇ ਈ. ਡੀ. ਟੀਮ ਤੋਂ ਕਾਰਵਾਈ ਦਾ ਕਾਰਨ ਜਾਣਨ ਦੀ ਕੋਸਿ਼ਸ਼ ਕੀਤੀ ਪਰ ਅਧਿਕਾਰੀਆਂ ਨੇ ਇਸ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ।

Read More : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਪਟਿਆਲਾ ਵਿਚ ਛਾਪੇਮਾਰੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *