ਜਾਮਤਾੜਾ ਵਿਖੇ ਛੱਪੜ ਵਿਚ ਡੁੱਬਣ ਕਾਰਨ ਹੋਈ ਤਿੰਨ ਬੱਚਿਆਂ ਦੀ ਮੌਤ

Jamtara Incident

ਜਾਮਤਾੜਾ, 30 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਜਿਲਾ ਜਾਮਤਾੜਾ ਵਿਖੇ ਖੇਡਦੇ-ਖੇਡਦੇ ਛੱਪੜ ਵਿਚ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਾਮਤਾੜਾ (Jamtara) ਵਿਖੇ ਘਰ ਤੋਂ 500 ਮੀਟਰ ਦੂਰੀ ‘ਤੇ ਸਥਿਤ ਛੱਪੜ ਵਿਚ ਖੇਡਦੇ-ਖੇਡਦੇ ਡਿੱਗਣ ਦੇ ਕਾਰਨ ਜੋ ਪੰਜ ਤੋਂ ਸੱਤ ਸਾਲ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ ਵਿਚ ਮ੍ਰਿਤਕਾਂ ਦੀ ਪਛਾਣ ਅਰੀਆਨ ਅੰਸਾਰੀ, ਨਾਸਿਰ ਅੰਸਾਰੀ ਅਤੇ ਅਮਰ ਸੋਹੈਲ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਸਦਰ ਥਾਣਾ ਖੇਤਰ ਦੇ ਚੇਂਗਾਯਾਡੀਹ ਪਿੰਡ ਵਿੱਚ ਵਾਪਰਿਆ ਹੈ ।

ਕੀ ਦੱਸਿਆ ਥਾਣਾ ਇੰਚਾਰਜ ਨੇ

ਪ੍ਰਾਪਤ ਸੂਚਨਾ ਮੁਤਾਬਕ ਜਿਨ੍ਹਾਂ ਤਿੰਨ ਬੱਚਿਆਂ ਦੀ ਛੱਪੜ ਵਿਚ ਡੁੱਬਣ (Drowning in a pond) ਕਾਰਨ ਮੌਤ ਹੋਈ ਹੈ ਆਪਸ ਵਿਚ ਚਚੇਰੇ ਭਰਾ ਸਨ । ਸਦਰ ਥਾਣੇ ਦੇ ਇੰਚਾਰਜ ਮਨੋਜ ਕੁਮਾਰ ਮਹਿਤੋ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਤਿੰਨੋਂ ਬੱਚਿਆਂ ਦੀਆਂ ਦੇਹਾਂ ਛੱਪੜ ‘ਚੋਂ ਬਾਹਰ ਕੱਢੀਆਂ ਗਈਆਂ । ਉਨ੍ਹਾਂ ਕਿਹਾ ਕਿ ਪਰਿਵਾਰਾਂ ਵਲੋਂ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਪੁਲਸ ਨੇ ਬਿਨਾਂ ਪੋਸਟਮਾਰਟਮ (Postmortem) ਦੇ ਮ੍ਰਿਤਕ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ।

Read More : ਸੁਖਨਈ ਨਦੀ ਵਿਚ ਸ਼ਰਾਧ ਰਸਮ ਦੌਰਾਨ ਡੁੱਬਣ ਨਾਲ 5 ਲੋਕਾਂ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *