ਗੁਹਲਾ, ਚੀਕਾ, 14 ਅਗਸਤ 2026 : ਹਰਿਆਣਾ (Haryana) ਦੇ ਗੂਹਲਾ-ਚੀਕਾ ਦੇ ਪਿੰਡ ਹੇਮਮਾਜਰਾ ਵਿਖੇ ਲੰਘੇ ਦਿਨਾਂ ਇਕ ਚਾਰ ਸਾਲਾ ਬੱਚੇ ਦੀ ਸੱਪ ਵਲੋਂ ਡੰਗੇ ਜਾਣ ਦੇ ਕਾਰਨ ਮੌਤ (Death) ਹੋ ਗਈ ਹੈ ।
ਇਲਾਜ ਦੌਰਾਨ ਹੋ ਗਈ ਬੱਚੇ ਦੀ ਮੌਤ
ਮਿਲੀ ਜਾਣਕਾਰੀ ਅਨੁਸਾਰ ਗੂਹਲਾ-ਚੀਕਾ ਦੇ ਜਿਸ ਪਿੰਡ ਹੇਮੂ ਮਾਜਰਾ (Village Hemu Majra) ਦੇ ਵਸਨੀਕ ਇਕ ਚਾਰ ਸਾਲਾ ਬੱਚੇ ਦੀ ਸੱਪ ਦੇ ਡੰਗਣ (Snake bites) ਦੇ ਕਾਰਨ ਮੌਤ ਹੋ ਗਈ ਹੈ ਬਾਰੇ ਪਤਾ ਚਲਦਿਆਂ ਹੀ ਪਰਿਵਾਰਕ ਮੈਂਬਰਾਂ ਵਲੋਂ ਬੱਚੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਤੋਂ ਬਾਅਦ ਵੀ ਬੱਚੇ ਦੀ ਮੌਤ ਹੋ ਗਈ । ਜਿਵੇਂ ਹੀ ਬੱਚੇ ਨੂੰ ਸੱਪ ਨੇ ਡੰਗਿਆ ਤਾਂ ਉਸਦੀ ਤਬੀਅਤ ਖਰਾਬ ਹੋ ਗਈ ਪਰ ਫਿਰ ਵੀ ਡਾਕਟਰੀ ਇਲਾਜ (Medical treatment) ਦੌਰਾਨ ਉਹ ਬਚ ਨਾ ਸਕਿਆ, ਜਿਸ ਕਾਰਨ ਪਰਿਵਾਰਕ ਮੈਂਬਰਾਂ ਦਾ ਜਿਥੇ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ, ਉਥੇ ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਪਿਆ ਹੈ ।
ਸੱਪ ਦੇ ਮੁੜ ਘਰ ਵਿਚ ਦਿਸਣ ਤੇ ਪਿੰਡ ਵਾਸੀਆਂ ਵਿਚ ਪਈਆਂ ਭਾਜੜਾਂ
ਬੁੱਧਵਾਰ ਰਾਤ ਕਰੀਬ 9.30 ਵਜੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਉਸੇ ਘਰ ਵਿੱਚ ਉਸੇ ਥਾਂ ਦੇ ਆਸ-ਪਾਸ ਮੁੜ ਸੱਪ (Snake) ਨੂੰ ਦੇਖਿਆ । ਸੱਪ ਦਿਖਾਈ ਦਿੰਦੇ ਹੀ ਪਿੰਡ ਵਾਸੀਆਂ ਵਿੱਚ ਅਫ਼ਰਾ-ਤਫ਼ਰੀ ਮਚ ਗਈ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸੱਪ ਕੋਬਰਾ ਪ੍ਰਜਾਤੀ ਦਾ ਜਾਪਦਾ ਸੀ । ਲਗਾਤਾਰ ਦੋ ਦਿਨ ਇੱਕੋ ਘਰ ਵਿੱਚ ਸੱਪ ਮਿਲਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ।
Read More : ਸਕੂਲ ਦੇ ਹੋਸਟਲ `ਚ ਸੱਪ ਵਲੋਂ 4 ਵਿਦਿਆਰਥਣਾਂ ਨੂੰ ਡੰਗਣ ਤੇ ਇਕ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
