ਬਿਰਧ ਆਸ਼ਰਮ ਵਿੱਚ ਅੱਗ ਲੱਗਣ ਕਾਰਨ 11 ਦੀ ਮੌਤ 7 ਝੁਲਸੇ

Shrilanka

ਕੋਲੰਬੋ, 4 ਜੂਨ 2026 : ਭਾਰਤ ਦੇਸ਼ ਦੇ ਨੇੜਲੇ ਦੇਸ਼ ਸ਼੍ਰੀਲੰਕਾ (Sri Lanka) ਵਿਖੇ ਇਕ ਬਿਰਧ ਆਸ਼ਰ ਵਿਚ ਅੱਗ ਲੱਗਣ (Fire) ਦੇ ਕਾਰਨ 11 ਲੋਕਾਂ ਦੀ ਮੌਤ ਹੋ ਗਈ ਤੇ 7 ਵਿਅਕਤੀ ਝੁਲਸ ਗਏ ਹਨ ।

ਕੀ ਦੱਸਿਆ ਪੁਲਸ ਨੇ

ਮਿਲੀ ਜਾਣਕਾਰੀ ਅਨੁਸਾਰ ਸ੍ਰੀਲੰਕਾ ਦੇ ਇੱਕ ਬਿਰਧ ਆਸ਼ਰਮ ਵਿੱਚ ਜੋ ਅੱਗ ਲੱਗਣ ਨਾਲ ਘੱਟੋ-ਘੱਟ 11 ਲੋਕਾਂ ਦੀ ਮੌਤ (Death) ਹੋ ਗਈ ਅਤੇ ਸੱਤ ਹੋਰ ਬਜ਼ੁਰਗ ਅੱਗ ਨਾਲ ਝੁਲਸੇ ਗਏ ਸਬੰਧੀ ਪੁਲਸ ਨੇ ਕਿਹਾ ਕਿ ਕਾਲੂਤਾਰਾ ਜਿ਼ਲ੍ਹੇ ਦੇ ਅੰਗੂਰੂਵਾਟੋਟਾ ਵਿੱਚ ਮਾਵਪੀਆ ਸੇਵਾਨਾ ਬਿਰਧ ਆਸ਼ਰਮ (Old age home) ਵਿੱਚ ਬੁੱਧਵਾਰ ਸ਼ਾਮ ਲਗਭਗ 5 : 30 ਵਜੇ ਅੱਗ ਲੱਗ ਗਈ । ਇਹ ਸਥਾਨ ਕੋਲੰਬੋ ਤੋਂ ਲਗਭਗ 65 ਕਿਲੋਮੀਟਰ ਦੱਖਣ-ਪੂਰਬ ਵਿੱਚ ਹੈ । ਪੁਲਸ ਨੇ ਕਿਹਾ ਕਿ 10 ਲੋਕ ਇਮਾਰਤ ਵਿੱਚ ਮ੍ਰਿਤਕ ਪਾਏ ਗਏ, ਜਦੋਂ ਕਿ ਇੱਕ ਹੋਰ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਜਦੋਂ ਉਸ ਨੂੰ ਹੋਰਾਨਾ ਬੇਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।

ਬਚਾਅ ਕਾਰਜਾਂ ਤਹਿਤ 51 ਲੋਕਾਂ ਨੂੰ ਗਿਆ ਬਚਾਇਆ

ਪੁਲਸ ਅਨੁਸਾਰ ਕੁੱਲ 51 ਲੋਕਾਂ ਨੂੰ ਬਚਾਇਆ ਗਿਆ ਜਦੋਂ ਕਿ ਸੱਤ ਜ਼ਖਮੀ ਅਜੇ ਵੀ ਹਸਪਤਾਲ ਵਿੱਚ ਹਨ । ਪੁਲਸ ਨੇ ਕਿਹਾ ਕਿ ਨਿਵਾਸੀਆਂ ਅਤੇ ਪੁਲਿਸ ਦੀ ਮਦਦ ਨਾਲ ਅੱਗ `ਤੇ ਕਾਬੂ ਪਾਇਆ ਗਿਆ । ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ । ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਹੈ ਕਿ ਘਟਨਾ ਦੌਰਾਨ ਇੱਕ ਗੈਸ ਸਿਲੰਡਰ ਫਟ ਗਿਆ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ । ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ।

Read More : ਹਸਪਤਾਲ ਵਿਚ ਅੱਗ ਲੱਗਣ ਨਾਲ ਕਈ ਮਰੀਜ਼ਾਂ ਦੀ ਮੌਤ ਤੇ ਕਈਆਂ ਦੀ ਹਾਲਤ ਗੰਭੀਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *