ਮੁੰਬਈ, 17 ਅਕਤੂਬਰ 2026 : ਪੰਜਾਬ ਦੇ ਪ੍ਰਸਿੱਧ ਰੈਪਰ ਯੋ-ਯੋ ਹਨੀ ਸਿੰਘ (Rapper Yo-Yo Honey Singh) ਬੀਤੇ ਦਿਨੀਂ ਮੁੰਬਈ ਵਿਖੇ ਮਹਾਰਾਸ਼ਟਰ ਸਾਈਬਰ ਸੈਲ (Maharashtra Cyber Cell) ਦੇ ਸਾਹਮਣੇ ਪੇਸ਼ ਹੋਏ ਹਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੇ ਘੰਟੇ ਪੁੱਛਗਿੱਛ ਕੀਤੀ ਗਈ ਹਨੀ ਸਿੰਘ ਕੋਲੋਂ
ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਸਾਈਬਰ ਸੈਲ ਵਲੋਂ ਹਨੀ ਸਿੰਘ ਨੂੰ ਭੇਜੇ ਗਏ ਸੰਮੰਨਾਂ ਤੋਂ ਬਾਅਦ ਚੌਥੇ ਸੰਮੰਨ ਤੇ ਪੇਸ਼ ਹੋਏ ਰੈਪਰ ਯੋ-ਯੋ ਹਨੀ ਸਿੰਘ ਤੋਂ ਸਾਈਬਰ ਸੈਲ ਵਲੋਂ ਦਦੋ ਘੰਟਿਆਂ ਤੱਕ ਲਗਾਤਾਰ ਪੁੱਛਗਿੱਛ (Inquiry) ਕੀਤੀ ਗਈ । ਇਸ ਮੌਕੇ ਸਾਈਬਰ ਸੈਲ ਦੇ ਅਧਿਕਾਰੀਆਂ ਕੋਲੋਂ ਜਿਸ ਮਾਮਲੇ ਸਬੰਧੀ ਬੁਲਾਇਆ ਗਿਆ ਸੀ ਬਾਰੇ ਸਵਾਲ ਜਵਾਬ ਕੀਤੇ ਗਏ, ਜਿਸ ਤੋਂ ਬਾਅਦ ਹਨੀ-ਹਨੀ ਸਿੰਘ ਦਫ਼ਤਰ ਤੋਂ ਵਾਪਸ ਰਵਾਨਾ ਹੋ ਗਏ ।
ਕਿਸ ਮਾਮਲੇ ਵਿਚ ਬੁਲਾਇਆ ਗਿਆ ਸੀ ਹਨੀ ਸਿੰਘ ਨੂੰ
ਪ੍ਰਾਪਤ ਸੂਚਨਾ ਮੁਤਾਬਕ ਰੈਪਰ ਹਨੀ ਸਿੰਘ ਵਲੋਂ ਇਕ ਸੰਗੀਤ ਸਮਾਗਮ ਦੌਰਾਨ ਕੀਤੀਆਂ ਗਈਆਂ ਵਿਵਾਦਪੂਰਨ ਟਿੱਪਣੀਆਂ ਸਬੰਧੀ ਬੁਲਾਇਆ ਗਿਆ ਸੀ । ਜਿਸਦੇ ਚਲਦਿਆਂ ਹਨੀ ਸਿੰਘ ਵਲੋਂ ਸਾਈਬਰ ਸੈਲ ਅਧਿਕਾਰੀਆਂ ਨੂੰ ਆਪਣੇ ਬਿਆਨ ਦਰਜ ਕਰਵਾਏ ਗਏ । ਦੱਸਣਯੋਗ ਹੈ ਕਿ ਹਨੀ ਸਿੰਘ ਵਲੋਂ ਉਕਤ ਮਾਮਲੇ ਵਿਚ ਪੇਸ਼ ਹੋਣ ਤੋਂ ਪਹਿਲਾਂ 16 ਅਕਤੂਬਰ ਦੀ ਥਾਂ ਪੇਸ਼ ਹੋਣ ਦੀ ਮਿਤੀ 22 ਅਕਤੂਬਰ ਕਰਨ ਦੀ ਮੰਗ ਵੀ ਕੀਤੀ ਗਈ ਸੀ ਪਰ ਮਹਾਰਾਸ਼ਟਰ ਸਾਈਬਲ ਸੈਲ ਵਲੋਂ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ ਸੀ ।
Read More : ਰੈਪਰ ਹਨੀ ਸਿੰਘ ਨੂੰ ਮਹਾਰਾਸ਼ਟਰ ਸਾਈਬਰ ਪੁਲਸ ਨੇ ਭੇਜਿਆ ਨੋਟਿਸ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
