ਲੁਧਿਆਣਾ, 23 ਅਪ੍ਰੈਲ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬੀਤੀ ਰਾਤ ਦੋ ਮਜ਼ਦੂਰਾਂ ਦੇ ਆਪਸੀ ਝਗੜੇੇ ਵਿਚ ਇਕ ਮਜ਼ਦੂਰ ਨੇ ਦੂਸਰੇ ਮਜ਼ਦੂਰ ਦੀ ਹੱਤਿਆ (Murder) ਕਰ ਦਿੱਤੀ ਹੈ ।
ਕੌਣ ਹੈ ਇਹ ਮਜ਼ਦੂਰ ਜੋ ਉਤਰ ਗਿਆ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਵੰਦ ਵਿਹਾਰ ਸੰਧੂ ਨਗਰ ਇਲਾਕੇ ਵਿੱਚ ਇੱਕ ਹੌਜ਼ਰੀ ਫੈਕਟਰੀ ਦੇ ਇੱਕ ਮਜ਼ਦੂਰ ਦੀ ਉਸ ਦੇ ਸਾਥੀ ਨੇ ਸਟੂਲ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਦਾ ਨਾਮ ਧਰਮਿੰਦਰ ਹੈ । ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਕੀ ਦੱਸਿਆ ਫੈਕਟਰੀ ਮਾਲਕ ਨੇ
ਫੈਕਟਰੀ ਮਾਲਕ ਨੇ ਦੱਸਿਆ ਕਿ ਦੋਵਾਂ ਵਿੱਚ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਮੁਲਜ਼ਮ ਨੇ ਧਰਮਿੰਦਰ ਦੇ ਸਿਰ ‘ਤੇ ਸਟੂਲ ਨਾਲ ਵਾਰ (Fight with a stool) ਕੀਤਾ । ਧਰਮਿੰਦਰ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ 4 ਸਾਲ ਦੀ ਧੀ ਛੱਡ ਗਿਆ ਹੈ, ਜੋ ਲਖਨਊ ਵਿੱਚ ਰਹਿੰਦੇ ਹਨ । ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫੈਕਟਰੀ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਮੁਲਜ਼ਮ ਦੇ ਨਾਲ ਕੋਈ ਹੋਰ ਵੀ ਸੀ ।
ਇਲਾਜ ਦੌਰਾਨ ਡਾਕਟਰਾਂ ਨੇ ਦੇ ਦਿੱਤਾ ਧਰਮਿੰਦਰ ਨੂੰ ਮ੍ਰਿਤਕ ਐਲਾਨ
ਫੈਕਟਰੀ ਮਾਲਕ ਉਮੀ ਭਾਰਦਵਾਜ ਨੇ ਕਿਹਾ ਕਿ ਉਸ ਨੂੰ ਠੇਕੇਦਾਰ ਰਾਹੁਲ ਦਾ ਸਵੇਰੇ 2:30 ਵਜੇ ਦੇ ਕਰੀਬ ਫ਼ੋਨ ਆਇਆ । ਉਸ ਨੇ ਉਸ ਨੂੰ ਦੱਸਿਆ ਕਿ ਫੈਕਟਰੀ ਵਿੱਚ ਰਹਿਣ ਵਾਲੇ ਮੁੰਡਿਆਂ ਵਿਚਕਾਰ ਲੜਾਈ ਹੋ ਗਈ ਹੈ ਅਤੇ ਧਰਮਿੰਦਰ ਦੀ ਹਾਲਤ ਗੰਭੀਰ ਹੈ । ਪੁਲਸ ਅਤੇ ਐਂਬੂਲੈਂਸ ਨੂੰ ਤੁਰੰਤ ਸੂਚਿਤ ਕੀਤਾ ਗਿਆ । ਧਰਮਿੰਦਰ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੌਜਵਾਨ ਮ੍ਰਿਤਕ ਦਾ ਰਿਸ਼ਤੇਦਾਰ (ਭਤੀਜਾ) ਸੀ। ਧਰਮਿੰਦਰ ਉਸ ਨੂੰ ਲਗਭਗ ਇੱਕ ਮਹੀਨਾ ਪਹਿਲਾਂ ਕੰਮ `ਤੇ ਲੈ ਕੇ ਆਇਆ ਸੀ ।
Read More : ਦਿੱਲੀ ਵਿਚ ਹੋਇਆ ਆਈ. ਆਰ. ਐਸ. ਅਧਿਕਾਰੀ ਦੀ ਧੀ ਦਾ ਕਤਲ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
