ਪਤਨੀ ਨੇ ਪਤੀ ਦੇ ਦੁੱਧ ਵਿਚ ਨਸ਼ੀਲਾ ਪਦਾਰਥ ਮਿਲਾ ਕੀਤਾ ਪਤੀ ਦਾ ਕਤਲ

Mathura Murder

ਉੱਤਰ ਪ੍ਰਦੇਸ਼, 10 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਥੁਰਾ ਵਿਖੇ ਇਕ ਪਤਨੀ ਵਲੋਂ ਆਪਣੇ ਹੀ ਪਤੀ ਦੇ ਦੁੱਧ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਕਤਲ (Murder) ਕਰ ਦਿੱਤਾ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਮਥੁਰਾ (Mathura) ਵਿਖੇ ਜੋ ਇਕ ਪਤਨੀ ਵਲੋਂ ਆਪਣੇ ਪ੍ਰੇਮੀ ਅਤੇ ਆਪਣੀ ਧੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਦੁੱਧ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਉਸਦਾ ਕਤਲ ਕਰ ਦਿੱਤਾ ਗਿਆ ਹੈ ਵਿਚ ਮ੍ਰਿਤਕ ਦੀ ਪਛਾਣ 42 ਸਾਲਾ ਮਨੋਜ ਸੋਨੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪਤਨੀ ਵਲੋਂ ਘਟਨਾਕ੍ਰਮ ਅੰਜਾਮ ਦੇਣ ਤੋਂ ਬਾਅਦ ਪਤੀ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਪਹਿਲਾਂ ਦਰਜ ਕਰਵਾਈ ਤੇ ਫਿਰ ਵਾਪਸ ਲੈ ਲਈ ਗਈ ।

ਪੁਲਸ ਨੇ ਕਰ ਲਿਆ ਹੈ ਤਿੰਨਾਂ ਨੂੰ ਗ੍ਰਿਫ਼ਤਾਰ

ਉਕਤ ਮਹਿਲਾ ਜਿਸ ਵਲੋਂ ਆਪਣੇ ਪਤੀ ਦਾ ਇਸ ਲਈ ਕਤਲ ਕਰ ਦਿੱਤਾ ਗਿਆ ਕਿ ਉਸਨੇ ਆਪਣੀ ਹੀ ਧੀ ਨੂੰ ਆਪਣੀ ਪਤਨੀ ਦੇ ਪ੍ਰੇਮੀ ਨਾਲ ਦੇਖ ਲਿਆ ਸੀ ਦੇ ਚਲਦਿਆਂ ਔਰਤ ਦੇ ਜੀਜਾ ਨੇ ਇਸ ਦੋਸ਼ ਵਿੱਚ ਇੱਕ ਐਫ. ਆਈ. ਆਰ. ਦਰਜ (FIR registered) ਕਰਵਾਈ, ਜਿਸ ਦੇ ਆਧਾਰ ‘ਤੇ ਪੁਲਸ ਵਲੋਂ ਤਿੰਨੋਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਪੁਲਸ ਵਲੋਂ ਲਾਸ਼ ਲੱਭਣ ਲਈ ਅਕਰੂਰ ਜੰਗਲ ਅਤੇ ਘਾਟਾਂ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਤੇ ਘਰ ਦੀ ਵੀ ਤਲਾਸ਼ੀ ਲਈ ਗਈ ਪਰ ਲਾਸ਼ ਨਹੀਂ ਮਿਲੀ ।

ਕੀ ਦੱਸਿਆ ਰਾਮ ਬਾਬੂ ਨੇ

ਮਥੁਰਾ ਦੇ ਖੇਤਰ ਜੈਸਿੰਘਪੁਰਾ ਦੇ ਰਾਧਾ ਕ੍ਰਿਸ਼ਨ ਵਾਟਿਕਾ ਦੇ ਨਿਵਾਸੀ ਰਾਮਬਾਬੂ ਨੇ ਦੱਸਿਆ ਕਿ ਉਸਦਾ ਸਭ ਤੋਂ ਛੋਟਾ ਭਰਾ ਮਨੋਜ ਸੋਨੀ (42) ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ 18 ਅਪ੍ਰੈਲ ਦੀ ਰਾਤ ਨੂੰ ਲਾਪਤਾ ਹੋ ਗਿਆ ਸੀ ਤੇ ਉਸਦੀ ਪਤਨੀ ਨੈਨਾ ਨੇ 21 ਅਪ੍ਰੈਲ ਨੂੰ ਗੋਵਿੰਦ ਨਗਰ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਪਰ ਅਗਲੇ ਦਿਨ ਇਸਨੂੰ ਵਾਪਸ ਲੈ ਲਿਆ ।

ਭਰਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ

ਇਸ ਤੋਂ ਬਾਅਦ ਰਾਮਬਾਬੂ ਨੇ 9 ਮਈ ਨੂੰ ਪੁਲਸ ਸਟੇਸ਼ਨ ਵਿੱਚ ਗੁੰਮਸ਼ੁਦਾ ਵਿਅਕਤੀ ਦੀ ਸਿ਼ਕਾਇਤ ਦਰਜ ਕਰਵਾਈ ਅਤੇ ਭਾਲ ਦੀ ਮੰਗ ਕੀਤੀ ਪਰ ਕੋਈ ਤਸੱਲੀਬਖਸ਼ ਕਾਰਵਾਈ ਨਹੀਂ ਕੀਤੀ ਗਈ । ਇਸ ਦੌਰਾਨ 7 ਜੂਨ ਨੂੰ ਨੈਨਾ ਘਰ ਨੂੰ ਤਾਲਾ ਲਗਾ ਕੇ ਆਪਣੀ ਛੋਟੀ ਧੀ ਨਾਲ ਚਲੀ ਗਈ । ਘਰ ਨੂੰ ਤਾਲਾ ਲੱਗਿਆ ਦੇਖ ਕੇ ਪਰਿਵਾਰ ਨੇ ਐਸ. ਐਸ. ਪੀ. ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਮੁੱਖ ਮੰਤਰੀ ਦੇ ਪੋਰਟਲ ਤੇ ਸਿ਼ਕਾਇਤ ਵਿਚ ਇਸ ਸਬੰਧੀ ਦਰਜ ਕਰਵਾਈ ਗਈ ਹੈ ।

Read More : ਕਾਰ ਸਵਾਰ ਨੌਜਵਾਨਾਂ ਨੇ ਕੀਤਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *