ਪਤਨੀ ਨੇ ਪਤੀ ‘ਤੇ ਲਗਾਇਆ ਜ਼ਬਰਦਸਤੀ ਸੈਕਸ ਅਤੇ ਹਮਲਾ ਕਰਨ ਦਾ ਦੋਸ਼

assault

ਉੱਤਰਾਖੰਡ, 7 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਹਲਦਵਾਨੀ ਵਿਖੇ ਇਕ ਪਤਨੀ ਵਲੋਂ ਆਪਣੇ ਪਤੀ ‘ਤੇ ਜ਼ਬਰਦਸਤੀ ਸੈਕਸ (Forced sex) ਅਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ।

ਕੀ ਆਖਣਾ ਹੈ ਪੀੜ੍ਹਤ ਔਰਤ ਦਾ

ਮਿਲੀ ਜਾਣਕਾਰੀ ਅਨੁੁਸਾਰ ਉਤਰਾਖੰਡ ਦੇ ਹਲਦਵਾਨੀ (Haldwani) ਵਿਖੇ ਜੋ ਇਕ ਵਿਆਹੁਤਾ ਮਹਿਲਾ ਵਲੋਂ ਆਪਣੇ ਪਤੀ ਤੇ ਹੀ ਵਿਆਹ ਤੋਂ ਛੇ ਮਹੀਨਿਆਂ ਬਾਅਦ ਉਸ ਨਾਲ ਸਿਰਫ਼ ਜ਼ਬਰਦਸਤੀ ਸੈਕਸ ਕਰਨ ਦਾ ਹੀ ਨਹੀਂ ਬਲਕਿ ਉਸ ‘ਤੇ ਹਮਲਾ (Attack) ਕਰਨ ਦਾ ਵੀ ਦੋਸ਼ ਲਗਾਇਆ ਹੈ ਸਬੰਧੀ ਔਰਤ ਦਾ ਕਹਿਣਾ ਹੈ ਕਿ ਵਿਆਹ ਦੇ ਪਹਿਲੇ ਕੁਝ ਮਹੀਨਿਆਂ ਤੱਕ ਸਭ ਕੁਝ ਠੀਕ ਰਿਹਾ ਪਰ ਬਾਅਦ ਵਿੱਚ ਉਸਦੇ ਪਤੀ ਦਾ ਵਿਵਹਾਰ ਬਦਲ ਗਿਆ ਅਤੇ ਉਹ ਜਿਨਸੀ ਤੌਰ ‘ਤੇ ਹਿੰਸਕ ਹੋ ਗਿਆ । ਔਰਤ ਦਾ ਦੋਸ਼ ਹੈ ਕਿ ਉਸਦਾ ਪਤੀ ਮਾਹਵਾਰੀ ਦੌਰਾਨ ਬਹੁਤ ਦਰਦ ਹੋਣ ‘ਤੇ ਵੀ ਉਸ ਨਾਲ ਸੈਕਸ ਕਰਨ ਲਈ ਮਜਬੂਰ ਕਰਦਾ ਸੀ । ਜੇਕਰ ਉਹ ਵਿਰੋਧ ਕਰਦੀ ਤਾਂ ਉਸਨੂੰ ਕੁੱਟਿਆ ਜਾਂਦਾ ਸੀ ਅਤੇ ਉਸ ਦੀਆਂ ਮੁੱਢਲੀਆਂ ਜ਼ਰੂਰਤਾਂ ਵੀ ਖੋਹ ਲਈਆਂ ਜਾਂਦੀਆਂ ਸਨ ।

ਪੁਲਸ ਨੇ ਮਹਿਲਾ ਦੇ ਪਤੀ ਸਮੇਤ ਪਰਿਵਾਰਕ ਮੈਂਬਰਾਂ ਵਿਰੁੱਧ ਕੀਤਾ ਕੇਸ ਦਰਜ

ਪੁਲਸ ਨੂੰ ਦਿੱਤੀ ਗਈ ਸਿ਼ਕਾਇਤ ਵਿਚ ਔਰਤ ਨੇ ਉਪਰੋਕਤ ਕਾਰਨਾਂ ਤੋਂ ਇਲਾਵਾ ਆਪਣੇ ਸਹੁਰਿਆਂ ‘ਤੇ ਦਾਜ ਲਈ ਉਸਨੂੰ ਤੰਗ ਕਰਨ ਦਾ ਵੀ ਦੋਸ਼ ਲਗਾਇਆ ਹੈ । ਪੀੜਤਾ ਦੀ ਸਿ਼ਕਾਇਤ ਤੇ ਮੁਖਾਨੀ ਪੁਲਸ ਨੇ ਉਸਦੇ ਪਤੀ ਸਮੇਤ ਚਾਰ ਪਰਿਵਾਰਕ ਮੈਂਬਰਾਂ ਵਿਰੁੱਧ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਨੂੰ ਦੇਖਦਿਆਂ ਪੁਲਸ ਨੇ ਪੀੜਤਾ ਦੀ ਸਿ਼ਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪਤੀ ਅਤੇ ਚਾਰ ਹੋਰ ਪਰਿਵਾਰਕ ਮੈਂਬਰਾਂ ਖਿਲਾਫ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ । ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ (Strict legal action) ਕੀਤੀ ਜਾਵੇਗੀ ।

Read More : ਮੈਟਰੀਮੋਨੀਅਲ ਵੈੱਬਸਾਈਟ `ਤੇ ਖੁਦ ਨੂੰ ਕਰੋੜਪਤੀ ਦੱਸ ਕੀਤਾ ਔਰਤ ਦਾ ਜਿਨਸੀ ਸ਼ੋਸ਼ਣ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *