ਜਲੰਧਰ, 11 ਜੁਲਾਈ 2026 : ਪੰਜਾਬ ਦੇ ਜਲੰਧਰ-ਮੋਗਾ ਕੌਮੀ ਰਾਜ ਮਾਰਗ (Jalandhar-Moga National Highway) ‘ਤੇ ਪਰਾਲੀ ਨਾਲ ਭਰੀ ਟਰਾਲੀ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਵਾਪਰੇ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ।
ਕੌਣ ਹਨ ਦੋਵੇਂ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਜਲੰਧਰ-ਮੋਗਾ ਰਾਸ਼ਟਰੀ ਰਾਜਮਾਰਗ ਤੇ ਮਲਸੀਆ ਤੋਂ ਨਕੋਦਰ ਜਾ ਰਹੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵਿਚੋਂ ਦੋ ਦੀ ਪਰਾਲੀ ਨਾਲ ਭਰੀ ਟਰਾਲੀ ਵਿਚ ਜਾ ਕੇ ਵੱਜਣ ਕਾਰਨ ਵਾਪਰੇ ਸੜਕ ਹਾਦਸੇ ਵਿਚ ਮੌਤ (Death) ਹੋ ਗਈ ਹੈ ਤੇ ਇਕ ਨੌਜਵਾਨ ਗੰਭੀਰ ਜਖਮੀ (Seriously injured) ਹੋ ਗਿਆ ਹੈ । ਉਪਰੋਕਤ ਵਾਪਰੇ ਸੜਕ ਹਾਦਸੇ ਵਿਚ ਜਿਹੜੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਜਾਣਕਾਰੀ ਮੁਤਾਬਕ ਇਕ ਨੇ ਯੂ. ਕੇ. ਜਾਣਾ ਸੀ ਪਰ ਉਹ ਜਾਣ ਤੋਂ 10 ਕੁ ਦਿਨ ਪਹਿਲਾਂ ਹੀ ਸੜਕ ਹਾਦਸੇ ਦਾ ਸਿ਼ਕਾਰ ਹੋ ਗਿਆ ।
ਕੌਣ ਹਨ ਦੋਵੇਂ ਨੌਜਵਾਨ
ਉਪਰੋਕਤ ਵਾਪਰੇ ਸੜਕ ਹਾਦਸੇ ਵਿਚ ਜਿਹੜੇ ਦੋ ਨੌਜਵਾਨ ਮੌਤ ਦੇ ਘਾਟ ਉਤਰ ਗਏ ਦੀ ਪਛਾਣ 16 ਸਾਲਾ ਹਰਜੋਤ ਸਿੰਘ (ਪੁੱਤਰ ਤੀਰਥ ਸਿੰਘ, ਵਾਸੀ ਪਿੰਡ ਪੰਧੇਰਾ) ਅਤੇ 23 ਸਾਲਾ ਗੁਰਦੀਪ ਸਿੰਘ ਉਰਫ਼ ਦੀਪਾ (ਪੁੱਤਰ ਅੰਗਰੇਜ਼ ਸਿੰਘ, ਵਾਸੀ ਪਿੰਡ ਖਾਨਪੁਰ ਢੱਡਾ) ਵਜੋਂ ਹੋਈ ਹੈ ਜਦੋਂ ਕਿ ਜਖਮੀ ਹਰਜੋਤ 12ਵੀਂ ਜਮਾਤ ਦਾ ਵਿਦਿਆਰਥੀ ਸੀ, ਜਦਕਿ ਗੁਰਦੀਪ ਨੇ 10 ਦਿਨਾਂ ਬਾਅਦ ਯੂ. ਕੇ. ਜਾਣਾ ਸੀ, ਉਸ ਦਾ ਵੀਜ਼ਾ ਆਇਆ ਹੋਇਆ ਸੀ ।
ਕਿਵੇਂ ਵਾਪਰਿਆ ਸੜਕ ਹਾਦਸਾ
ਜਾਣਕਾਰਾਂ ਮੁਤਾਬਕ ਉਪਰੋਕਤ ਟਰਾਲੀ-ਮੋਟਰਸਾਈਕਲ (Trolley-motorcycle) ਟੱਕਰ ਹਾਦਸਾ ਟਰਾਲੀ ਦੇ ਡਰਾਈਵਰ ਵਲੋਂ ਬਿਨਾਂ ਵੇਖੇ ਟਰਾਲੀ ਨੂੰ ਹਾਈਵੇਅ ‘ਤੇ ਚੜ੍ਹਾ ਦੇਣਾ ਹੈ, ਜਿਸ ਕਾਰਨ ਤੇਜ਼ ਰਫ਼ਤਾਰ ਮੋਟਰਸਾਈਕਲ ਪਿੱਛੇ ਤੋਂ ਉਸ ਨਾਲ ਟਕਰਾ ਗਿਆ । ਟੱਕਰ ਤੋਂ ਬਾਅਦ ਦੋ ਨੌਜਵਾਨਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਤੀਜਾ ਗੰਭੀਰ ਜ਼ਖ਼ਮੀ ਹੋ ਗਿਆ, ਇਹ ਤਿੰਨੋਂ ਕਬੱਡੀ ਖਿਡਾਰੀ ਸਨ । ਰਾਹਗੀਰਾਂ ਨੇ ਟਰੈਕਟਰ ਡਰਾਈਵਰ ਨੂੰ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਫੜ ਲਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ।
ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ
ਸਦਰ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ, ਨਕੋਦਰ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਹੈ, ਅਤੇ ਸਟੇਸ਼ਨ ਹਾਊਸ ਅਫਸਰ ਪਰਲਵਿੰਦਰ ਸਿੰਘ ਨੇ ਦੱਸਿਆ ਕਿ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਜ਼ਖ਼ਮੀ 17 ਸਾਲਾ ਹਰਦੀਪ ਸਿੰਘ ਨੂੰ ਗੰਭੀਰ ਹਾਲਤ ਵਿਚ ਜਲੰਧਰ ਰੈਫਰ ਕਰ ਦਿੱਤਾ ਗਿਆ। ਉਹ ਇਸ ਸਮੇਂ ਇਲਾਜ ਅਧੀਨ ਹੈ । ਤਿੰਨੋਂ ਨੌਜਵਾਨ ਕਰੀਬੀ ਦੋਸਤ, ਸਹਿਪਾਠੀ ਅਤੇ ਕਬੱਡੀ ਖਿਡਾਰੀ ਸਨ ।
Read More : ਜਲੰਧਰ ਵਿਚ ਵਾਪਰੇ ਸੜਕ ਹਾਦਸੇ ਵਿਚ 3 ਦੀ ਮੌਤ ਤਿੰਨ ਬੱਚੀਆਂ ਜਖਮੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
