ਫਰਾਂਸ `ਚ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਦੀ ਹੋਈ ਮੌਤ

Paris Death

ਪੈਰਿਸ, 27 ਅਕਤੂਬਰ 2026 : ਪੈਰਿਸ (Paris) ਵਿਚ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਫਰਾਂਸ ਵਿਚ ਰਹਿ ਰਹੇ ਦੋ ਪੰਜਾਬੀ ਨੌਜਵਾਨਾਂ ਦੀ ਦੁਖਦ ਮੌਤ (Death) ਹੋਣ ਦੀ ਖ਼ਬਰ ਸਾਹਮਣੇ ਆਈ ।

ਕੌਣ ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਾਰੀ ਅਨੁਸਾਰ ਸਮਾਜ ਸੇਵੀ ਸੰਸਥਾ `ਔਰਰ-ਡਾਨ` ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਫਰਾਂਸ ਦੇ ਸ਼ਹਿਰ ਪੈਰਿਸ ਵਿਖੇ ਜੋ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਵਿਚ ਦੋਹਾਂ ਦੀ ਪਛਾਣ 22 ਸਾਲਾ ਆਯੁਸ਼ ਵਰਮਾ ਅਤੇ 42 ਸਾਲਾ ਨਰਿੰਦਰ ਕੁਮਾਰ ਦੇ ਤੌਰ ‘ਤੇ ਹੋਈ ਹੈ ।

ਕੀ ਕਾਰਨ ਰਿਹਾ ਦੋਹਾਂ ਦੀ ਮੌਤ ਦਾ

ਪ੍ਰਾਪਤ ਸੂਚਨਾ ਮੁਤਾਬਕ ਅੰਮ੍ਰਿਤਸਰ ਦੇ ਦਸ਼ਮੇੇਸ਼ ਨਗਰ ਦੇ ਵਸਨੀਕ 22 ਸਾਲਾ ਆਯੁਸ਼ ਵਰਮਾ (Ayush Verma) ਦੀ ਸਮੁੰਦਰ ਵਿਚ ਨਹਾਉਂਦੇ ਸਮੇਂ ਛੱਲਾਂ ਦੀ ਲਪੇਟ ਵਿਚ ਆਉਣ ਕਰ ਕੇ ਮੌਤ ਹੋ ਗਈ । ਉਸ ਦੇ ਸਾਥੀਆਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਸੀ, ਜਿਥੇ ਤਿੰਨ ਦਿਨਾਂ ਦੇ ਇਲਾਜ ਤੋਂ ਬਾਅਦ 25 ਅਕਤੂਬਰ ਨੂੰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਦੂਜੇ ਪਾਸੇ ਰੁੜਕਾਂ ਕਲਾਂ (ਜਲੰਧਰ) ਦੇ 42 ਸਾਲਾ ਨਰਿੰਦਰ ਕੁਮਾਰ ਦੀ 23 ਅਤੇ 24 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਫਰਾਂਸ ਦੇ ਜਿ਼ਲਾ 93 ਵਿਚ ਪੈਂਦੇ ਪਿੰਡ ਬੋਬੀਨੀ ਵਿਖੇ ਸ਼ੱਕੀ ਹਾਲਤ ਵਿਚ ਮੌਤ ਹੋ ਗਈ । ਕਾਗਜ਼ੀ ਅਤੇ ਕਾਨੂੰਨੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇੰਟਰਨੈਸ਼ਨਲ ਏਅਰਪੋਰਟ ਭੇਜਿਆ ਜਾਵੇਗਾ ।

Read More : ਪੁਰਾਣੇ ਝਗੜੇ ਚਲਦਿਆਂ ਗੁਹਾਟੀ ਦੇ ਹੋਟਲ ਵਿੱਚ ਗੋਲੀਬਾਰੀ ਕਾਰਨ 5 ਲੋਕਾਂ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *