ਕੈਨੇਡਾ, 29 ਅਕਤੂਬਰ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਟਰੱਕ ਡਰਾਈਵਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ (Arrest) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਪੰਜਾਬੀ ਮੂਲ ਦਾ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (Canada Border Services Agency) ਦੇ ਅਧਿਕਾਰੀਆਂ ਵਲੋਂ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ-ਹੰਟਿੰਗਡਨ ਸਰਹੱਦੀ ਦਾਖ਼ਲਾ ਪੁਆਇੰਟ ’ਤੇ ਜੋ ਇਕ ਪੰਜਾਬੀ ਮੂਲ ਦੇ ਇੱਕ ਕਮਰਸ਼ੀਅਲ ਟਰੱਕ ਅਤੇ ਉਸ ਦੇ ਟ੍ਰੇਲਰ ਦੀ ਤਲਾਸ਼ੀ ਲੈਣ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਿਆਂ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਦੀ ਪਛਾਣ 47 ਸਾਲਾ ਖੁਸ਼ਵਿੰਦਰ ਸਿੰਘ ਗਿੱਲ ਦੇ ਤੌਰ ‘ਤੇ ਹੋਈ ਹੈ ।
ਕਿੰਨੇ ਪੈਕੇਟ ਮਿਲੇ ਸਨ ਨਸ਼ੀਲੇ ਪਦਾਰਥਾਂ ਦੇ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਜਿਸ ਪੰਜਾਬੀ ਮੂਲ ਦੇ ਵਿਅਕਤੀ ਵਲੋਂ ਟਰੱਕ ਵਿਚ ਨਸ਼ੀਲੇ ਪਦਾਰਥ (Intoxicating substances) ਲਿਜਾਉਂਦਿਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ ਦੇ ਕੋਲੋਂ ਨਸ਼ੀਲੇ ਪਦਾਰਥਾਂ ਦੇ 52 ਪੈਕੇਟ ਬਰਾਮਦ ਕੀਤੇ ਗਏ ਸਨ । ਜਿਨ੍ਹਾਂ ਨੂੰ ਇੱਟਾਂ ਵਰਗੇ ਪੈਕੇਟ ਦਾ ਆਕਾਰ ਦਿੱਤਾ ਗਿਆ ਸੀ ਪਰ ਜਦੋਂ ਉਕਤ ਪਦਾਰਥਾਂ ਦੀ ਬਰਾਮਦਗੀ ਦੇ ਚਲਦਿਆਂ ਗਿੱਲ ਨੂੰ ਪੁੁਲਸ ਹਿਰਾਸਤ ਵਿਚ ਹੀ ਰੱਖਿਆ ਗਿਆ ।
ਗਿੱਲ ਵਿਰੁੱਧ ਕਿੰਨੇ ਅਪਰਾਧ ਦੋੋਸ਼ ਹੋਏ ਸਿੱਧ
ਉਕਤ ਵਾਪਰੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਘਟਨਾਕ੍ਰਮ ਸਬੰਧੀ ਜਾਂਚ ਪੂਰੀ ਕਰਨ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਵਲੋਂ ਚਾਰ ਅਪਰਾਧਕ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ । ਜਿਸ ਵਿਚ ਕੋਕੀਨ ਦੀ ਦਰਾਮਦ ਕਰਨ, ਤਸਕਰੀ ਦੇ ਉਦੇਸ਼ ਨਾਲ ਕੋਕੀਨ ਆਪਣੇ ਕਬਜੇ ਵਿਚ ਰੱਖਣ, ਹੈਰੋਇਨ ਦੀ ਦਰਾਮਦ ਕਰਨ ਅਤੇ ਤਸਕਰੀ ਦੇ ਉਦੇਸ਼ ਨਾਲ ਹੈਰੋਇਨ ਆਪਣੇ ਕਬਜੇ ਵਿਚ ਰੱਖਣ ਦੇ ਦੋਸ਼ ਸ਼ਾਮਲ ਹਨ ।
Read More : ਪੰਜਾਬ ਵਿਜੀਲੈਂਸ ਬਿਊਰੋ ਵਲੋਂ ਇੰਸਪੈਕਟਰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
