ਉਤਰਾਖੰਡ, 22 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਰੁੜਕੀ ਸ਼ਹਿਰ ਵਿਖੇ ਬੀਤੀ ਰਾਤ ਮੋਟਰਸਾਈਕਲਾਂ ਦੀ ਟੱਕਰ ਦੇ ਕਾਰਨ ਤਿੰਨ ਨੌਜਵਾਨਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।
ਕੌਣ ਹਨ ਤਿੰਨੋਂ ਜਣੇ
ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਰੁੜਕੀ ਵਿਖੇ ਜੋ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਤੋਂ ਬਾਅਦ ਪਿੱਛੇ ਤੋਂ ਦੋ ਹੋਰ ਆ ਰਹੇ ਮੋਟਰਸਾਈਕਲਾਂ ਦੇ ਸੜਕ ‘ਤੇ ਪਏ ਮੋਟਰਸਾਈਕਲਾਂ ਵਿਚ ਵੱਜਣ ਦੇ ਕਾਰਨ ਜੋ ਤਿੰਨ ਨੌਜਵਾਨਾਂ ਦੀ ਇਸ ਵਾਪਰੇ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ਵਿਚ ਮ੍ਰਿਤਕਾਂ ਦੀ ਪਛਾਣ ਅਯਾਨ (18) ਰਾਜੂ (24) ਤੇ ਰਾਜੀਵ (22) ਵਜੋਂ ਕੀਤੀ ਗਈ ਹੈ । ਦੱਸਣਯੋਗ ਹੈ ਕਿ ਇਸ ਸੜਕ ਹਾਦਸੇ ਵਿਚ 6 ਵਿਅਕਤੀ ਜਖਮੀ ਹੋਏ ਹਨ ।
ਟੱਕਰ ਤੋਂ ਬਾਅਦ ਉਡ ਗਏ ਸੀ ਮੋਟਰਸਾਈਕਲਾਂ ਦੇ ਪਰਖੱਚੇ
ਪ੍ਰਾਪਤ ਸੂਚਨਾ ਮੁਤਾਬਕ ਰੁੜਕੀ ਅਤੇ ਬਾਜੂਹੇੜੀ ਵਿਚਕਾਰ ਕੰਵਰ ਪਟਰੀ ਰੋਡ ‘ਤੇ ਦੋ ਮੋਟਰਸਾਈਕਲਾਂ (Motorcycles) ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਤੋਂ ਬਾਅਦ ਪਿੱਛੋਂ ਆ ਰਹੇ ਦੋ ਹੋਰ ਮੋਟਰਸਾਈਕਲ ਵੀ ਇਸ ਹਾਦਸੇ ਦੀ ਲਪੇਟ ਵਿਚ ਆ ਗਏ । ਟੱਕਰ ਇੰਨੀ ਜ਼ਬਰਦਸਤ ਸੀ ਕਿ ਚਾਰੇ ਮੋਟਰਸਾਈਕਲ ਨੁਕਸਾਨੇ ਗਏ ਅਤੇ ਨੌਜਵਾਨ ਸੜਕ ‘ਤੇ ਡਿੱਗ ਪਏ, ਬਾਈਕਾਂ ਦੇ ਪੁਰਜ਼ੇ ਸੜਕ ‘ਤੇ ਖਿੰਡ ਗਏ । ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ ਅਤੇ ਵੱਡੀ ਗਿਣਤੀ ਵਿੱਚ ਰਾਹਗੀਰ ਉੱਥੇ ਇਕੱਠੇ ਹੋ ਗਏ ।
Read More : ਬੇਕਾਬੂ ਬਸ ਦੀ ਟੱਕਰ ਨਾਲ ਕੁਚਲੇ ਜਾਣ ‘ਤੇ ਹੋਈ ਪੰਜ ਵਿਅਕਤੀਆਂ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਉਤਰਾਖੰਡ ਵਿਖੇ ਮੋਟਰਸਾਈਕਲਾਂ ਦੀ ਟੱਕਰ ਵਿਚ ਤਿੰਨ ਦੀ ਹੋਈ ਮੌਤ”