ਟਰੱਕ ਦੀ ਟੱਕਰ ਵੱਜਣ ਕਾਰਨ ਸਕੂਲੀ ਵਿਦਿਆਰਥਣਾਂ ਦੀ ਹੋਈ ਮੌਤ

Haryana Accident

ਹਰਿਆਣਾ, 3 ਸਤੰਬਰ 2026 : ਹਰਿਆਣਾ (Haryana) ਦੇ ਜਿਲਾ ਕੈਥਲ ਦੇ ਸੀਵਾਨ ਵਿਖੇ ਸਕੂਟਰੀ ਸਵਾਰ ਦੋ ਸਕੂਲੀ ਵਿਦਿਆਰਥਣਾਂ ਦੀ ਟਰੱਕ ਵਲੋਂ ਟੱਕਰ ਮਾਰੇ ਜਾਣ ਕਾਰਨ ਮੌਤ (Death) ਹੋ ਗਈ ਹੈ ।

ਕੌਣ ਹਨ ਦੋਵੇਂ ਜਣੀਆਂ

ਮਿਲੀ ਜਾਣਕਾਰੀ ਅਨੁਸਾਰ ਜਿਲਾ ਕੈਥਲ (District Kaithal) ਦੇ ਸੀਵਾਨ ਵਿਖੇ ਜੋ ਚੀਕਾ-ਕੈਥਲ ‘ਤੇ ਇਕ ਟਰੱਕ ਵਲੋਂ ਸਕੂਟਰੀ ਸਵਾਰ ਦੋਵੇਂ ਭੈਣਾਂ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਦੋਹਾਂ ਭੈਣਾਂ ਦੀ ਪਛਾਣ ਨਵਨੀਤ ਅਤੇ ਗੁਰਨਦੀਪ ਕੌਰ ਸ਼ਾਮਲ ਹਨ । ਦੱਸਣਯੋਗ ਹੈ ਕਿ ਨਵਨੀਤ 10ਵੀਂ ਜਮਾਤ ਅਤੇ ਗੁਰਨਦੀਪ ਕੌਰ 9ਵੀਂ ਜਮਾਤ ਵਿਚ ਪੜ੍ਹਦੀਆਂ ਸਨ ।

ਕੀ ਦੱਸਿਆ ਥਾਣਾ ਮੁਖੀ ਨੇ

ਉਪਰੋਕਤ ਵਾਪਰੇ ਸੜਕ ਹਾਦਸੇ (Road accidents) ਵਾਲੀ ਥਾਂ ‘ਤੇ ਪਹੁੰਚੀ ਸੀਵਾਨ ਥਾਣਾ ਦੀ ਮੁਖੀ ਐਸ. ਐਚ. ਓ. ਮੁਕੇਸ਼ ਰਾਣੀ ਨੇ ਦੱਸਿਆ ਕਿ ਦੋੋਹਾਂ ਵਿਦਿਆਰਥਣਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਜਿਲਾ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅਤੇ ਸੜਕ ਹਾਦਸਾ ਕਰਨ ਵਾਲੇ ਫਰਾਰ ਹੋਏ ਟਰੱਕ ਅਤੇ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

Read More : ਸੜਕ ਹਾਦਸੇ `ਚ ਅਧਿਆਪਕ ਸਮੇਤ ਦੋ ਵਿਅਕਤੀਆਂ ਦੀ ਹੋਈ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *