ਪਾਵਰਕਾਮ ਗੁਰਦਾਸਪੁਰ ਦਾ ਮੰਡਲ ਲੇਖਾਕਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Vigilance

ਗੁਰਦਾਸਪੁਰ, 30 ਮਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਪਾਵਰਕਾਮ ਗੁਰਦਾਸਪੁਰ ਦੇ ਮੰਡਲ ਲੇਖਾਕਾਰ ਨੂੰ ਰਿਸ਼ਵਤ (Bribe) ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਰਿਸ਼ਵਤ ਲੈਂਦਿਆਂ ਕੀਤਾ ਗਿਆ ਹੈ ਕਾਬੂ

ਵਿਜੀਲੈਂਸ (Vigilance) ਵਿਭਾਗ ਗੁਰਦਾਸਪੁਰ ਨੇ ਭ੍ਰਿਸ਼ਟਾਚਾਰ ਖਿਲਾਫ ਵਿੱਢੀ ਮੁਹਿੰਮ ਤਹਿਤ ਇਕ ਵੱਡੀ ਕਾਰਵਾਈ ਕਰਦਿਆਂ ਪਾਵਰਕਾਮ ਵਿਭਾਗ ਦੇ ਇਕ ਸੇਵਾਮੁਕਤ ਜੂਨੀਅਰ ਇੰਜੀਨੀਅਰ (ਜੇ. ਈ.) ਕੋਲੋਂ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਮੰਡਲ ਲੇਖਾਕਾਰ ਨੂੰ ਰੰਗ ਹੱਥੀਂ ਗ੍ਰਿਫਤਾਰ ਕੀਤਾ ਹੈ । ਵਿਜੀਲੈਂਸ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਵਰਕਾਮ ਤੋਂ ਸੇਵਾਮੁਕਤ ਹੋਏ ਜੂਨੀਅਰ ਇੰਜੀਨੀਅਰ ਬਿਸ਼ੰਬਰ ਦਾਸ ਨੇ ਵਿਭਾਗ ਵੱਲੋਂ ਆਪਣੀ ਬਣਦੀ ਲੱਗਭਗ 1,000,00 ਰੁਪਏ ਦੀ ਰਾਸ਼ੀ ਦਾ ਭੁਗਤਾਨ ਲੈਣਾ ਸੀ ।

ਸਿ਼ਕਾਇਤਕਰਤਾ ਦਾ ਭੁਗਤਾਨ ਕਰਨ ਲਈ ਕੀਤਾ ਜਾ ਰਿਹਾ ਸੀ ਤੰਗ ਪ੍ਰੇਸ਼ਾਨ

ਇਸ ਸਬੰਧ ‘ਚ ਐੱਸ. ਈ. ਪਾਵਰਕਾਮ ਦਫਤਰ ਗੁਰਦਾਸਪੁਰ ਵਿਖੇ ਤਾਇਨਾਤ ਮੰਡਲ ਲੇਖਾਕਾਰ ਅੰਮ੍ਰਿਤਪਾਲ ਸਿੰਘ ਪਿਛਲੇ ਲੱਗਭਗ ਇਕ ਸਾਲ ਤੋਂ ਉਸ ਨੂੰ ਇਹ ਭੁਗਤਾਨ ਜਾਰੀ ਕਰਨ ਬਦਲੇ ਵਾਰ-ਵਾਰ ਟਾਲ-ਮਟੋਲ ਕਰ ਰਿਹਾ ਸੀ ਅਤੇ ਪ੍ਰੇਸ਼ਾਨ ਕਰ ਰਿਹਾ ਸੀ। ਆਖਿਰਕਾਰ ਅੰਮ੍ਰਿਤਪਾਲ ਸਿੰਘ ਨੇ ਇਸ ਰਕਮ ਦਾ ਭੁਗਤਾਨ ਕਰਵਾਉਣ ਦੇ ਬਦਲੇ ਬਿਸ਼ੰਬਰ ਦਾਸ ਤੋਂ 15,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ।

ਵਿਜੀਲੈਂਸ ਨੇ ਰਿਸ਼ਵਤ ਪ੍ਰਾਪਤ ਕਰਦਿਆਂ ਹੀ ਕਰ ਲਿਆ ਹੈ ਗ੍ਰਿਫ਼ਤਾਰ

ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਬਿਸ਼ੰਬਰ ਦਾਸ ਨੇ ਰਿਸ਼ਵਤ ਦੇਣ ਦੀ ਬਜਾਏ ਇਸ ਪੂਰੇ ਮਾਮਲੇ ਦੀ ਲਿਖਤੀ ਸੂਚਨਾ ਤੁਰੰਤ ਵਿਜੀਲੈਂਸ ਵਿਭਾਗ ਨੂੰ ਦਿੱਤੀ। ਸਿ਼ਕਾਇਤ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਬਿਸ਼ੰਬਰ ਦਾਸ ਨੂੰ ਪਾਊਡਰ ਲੱਗੇ 15,000 ਰੁਪਏ ਦੇ ਨੋਟ ਸੌਂਪ ਕੇ ਮੰਡਲ ਲੇਖਾਕਾਰ ਕੋਲ ਭੇਜ ਦਿੱਤਾ ।

ਜਿਵੇਂ ਹੀ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੇ ਰਿਸ਼ਵਤ ਦੀ ਉਹ ਰਕਮ ਲਈ ਤਾਂ ਉੱਥੇ ਪਹਿਲਾਂ ਤੋਂ ਹੀ ਤਾਇਨਾਤ ਵਿਜੀਲੈਂਸ ਵਿਭਾਗ ਦੀ ਟੀਮ ਨੇ ਬਿਸ਼ੰਬਰ ਦਾਸ ਦੇ ਇਸ਼ਾਰੇ ‘ਤੇ ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ ਉਸ ਨੂੰ ਮੌਕੇ ‘ਤੇ ਹੀ ਦਬੋਚ ਲਿਆ । ਪੁਲਸ ਨੇ ਮੁਲਜ਼ਮ ਦੇ ਕਬਜ਼ੇ `ਚੋਂ ਰਿਸ਼ਵਤ ਦੇ 15,000 ਰੁਪਏ ਦੀ ਰਕਮ ਹੂ-ਬ-ਹੂ ਬਰਾਮਦ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ।

Read More : ਵਿਜੀਲੈਂਸ ਬਿਊਰੋ ਪੰਜਾਬ ਨੇ ਰਿਸ਼ਵਤ ਲੈਂਦਾ ਏ. ਐੱਸ. ਆਈ. ਕੀਤਾ ਕਾਬੂ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *