ਮਾਨਸਾ, 15 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa) ਵਿਖੇ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿਚ ਕਾਤਲ ਅਸ਼ਵਨੀ ਕੁਮਾਰ ਵਲੋਂ ਕੀਤੀਆਂ ਫੋਨ ਕਾਲਸ (Phone Calls) ਦਾ ਪੁਲਸ ਵਲੋਂ ਖੁਲਾਸਾ ਕੀਤਾ ਗਿਆ ਹੈ ।
ਕਿੰਨੀਆਂ ਫੋਨ ਕਾਲਸ ਕੀਤੀਆਂ ਗਈਆਂ ਸਨ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ (Punjab Police) ਵਲੋਂ ਜਾਂਚ ਦੌਰਾਨ ਦੱਸਿਆ ਗਿਆ ਹੈ ਕਿ ਗੋਲੀ ਮਾਰਨ ਤੋਂ ਪਹਿਲਾਂ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਵਲੋਂ ਜੋ ਪੰਜ ਫੋਨ ਕਾਲਸ ਕੀਤੀਆਂ ਗਈਆਂ ਸਨ ਉਸ ਵਿਚੋਂ ਪਹਿਲੀਆਂ ਚਾਰ ਫੋਨ ਕਾਲਸ ਆਪਣੇ ਪੁੱਤਰ ਨੂੰ ਕੀਤੀਆਂ ਗਈਆਂ ਸਨ ਤੇ ਇਕ ਫੋਨ ਕਾਲ ਜੋ ਕਿ ਪੰਜਵੀਂ ਫੋਨ ਕਾਲ ਸੀ ਆਪਣੇ ਭਰਾ ਨੂੰ ਕੀਤੀ ਗਈ ਸੀ ।
ਹੋਰ ਕੀ ਕੀ ਸਾਹਮਣੇ ਆਇਆ ਪੁਲਸ ਜਾਂਚ ਵਿਚ
ਮਾਨਸਾ ਪੁਲਸ ਦੀ ਜਾਂਚ ਵਿਚ ਸਾਹਮਣੇੇ ਆਇਆ ਕਿ ਜੋ ਚਾਰ ਫੋਨ ਕਾਲਸ ਅਸ਼ਵਨੀ (Ashwani) ਵਲੋਂ ਆਪਣੇ ਪੁੱਤਰ ਨੂੰ ਕੀਤੀਆਂ ਗਈਆਂ ਸਨ ਉਸ ਵਿਚੋਂ ਤਿੰਨ ਫੋਨ ਕਾਲਸ ਉਸਦੇ ਪੁੱਤਰ ਵਲੋਂ ਨਹਾਉਣ ਦੇ ਚਲਦਿਆਂ ਨਹੀਂ ਚੁੱਕੀਆਂ ਗਈਆਂ ਅਤੇ ਫਿਰ ਚੌਥੀ ਫੋਨ ਕਾਲ ਅਸ਼ਵਨੀ ਦੇ ਪੁੱਤਰ ਵਲੋਂ ਚੁੱਕੀ ਗਈ। ਇਸੇ ਤਰ੍ਹਾਂ ਇਕ ਫੋਨ ਕਾਲ ਜੋ ਕਿ ਪੰਜਵੀਂ ਫੋਨ ਕਾਲ ਸੀ ਅਸ਼ਵਨੀ ਵਲੋਂ ਆਪਣੇ ਭਰਾ ਨੂੰ ਕੀਤੀ ਗਈ ਸੀ, ਜਿਸਦਾ ਪਹਿਲੀ ਵਾਰ ਵਿਚ ਹੀ ਜਵਾਬ ਦਿੱਤਾ ਗਿਆ ਸੀ ।
ਪੁਲਸ ਹੋਰ ਕੀ ਕੀ ਕਰ ਰਹੀ ਹੈ ਜਾਂਚ ਵਿਚ
ਪੰਜਾਬ ਪੁਲਸ ਵਲੋਂ ਅਗਲੀ ਕੀਤੀ ਜਾ ਰਹੀ ਜਾਂਚ ਵਿਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਅਸ਼ਵਨੀ ਵਲੋਂ ਜਦੋਂ ਪਰਵਿੰਦਰ ਸਿੰਘ ਝੋਟਾ ‘ਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਸਮੇਂ ਕੀ ਅਸ਼ਵਨੀ ਕੁਮਾਰ ਨੂੰ ਕੋਈ ਵਟਸਐਪ ਕਾਲ ਜਾਂ ਮੈਸੇਜ ਤਾਂ ਨਹੀਂ ਕੀਤਾ ਗਿਆ ਸੀ ਹੱਤਿਆ ਕੀਤੇ ਜਾਣ ਸਬੰਧੀ ਦੀ ਜਾਂਚ ਜਾਰੀ ਹੈ । ਜਿਸ ਸਬੰਧੀ ਪੁਲਸ ਵਲੋਂ ਹਾਲੇ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ ।
Read More : ਪਰਵਿੰਦਰ ਦੇ ਪਿਤਾ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਕੀਤੀ ਮੰਗ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਪੁਲਸ ਨੇ ਕੀਤਾ ਅਸ਼ਵਨੀ ਵਲੋਂ ਕੀਤੀਆਂ ਗਈਆਂ ਫੋਨ ਕਾਲਸ ਦਾ ਖੁਲਾਸਾ”