ਗਾਜ਼ੀਆਬਾਦ `ਚ ਪੈਰਾ ਐਥਲੀਟ ਚਿਰਾਗ ਤਿਆਗੀ ਦਾ ਕਤਲ

Ghaziabad Murder

ਗਾਜ਼ੀਆਬਾਦ, 1 ਜੂਨ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਇਕ ਰਾਸ਼ਟਰੀ ਪੱਧਰ ਦੇ ਪੈਰਾ ਐਥਲੀਟ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕਤਲ ਮਾਮਲੇ ਵਿਚ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਗਾਜ਼ੀਆਬਾਦ ਪੁਲਸ (Ghaziabad Police) ਨੇ ਰਾਸ਼ਟਰੀ ਪੱਧਰ ਦੇ ਪੈਰਾ ਐਥਲੀਟ ਚਿਰਾਗ ਤਿਆਗੀ (24) ਦੇ ਕਤਲ ਮਾਮਲੇ ‘ਚ ਸਾਥੀ ਪੈਰਾ ਐਥਲੀਟ ਯਸ਼ ਖਟੀਕ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ । ਪੁਲਸ ਅਨੁਸਾਰ ਚਿਰਾਗ ਦੀ ਲਾਸ਼ ਸਾਈਂ ਉਪਵਨ ਨੇੜਿਓਂ ਮਿਲੀ ਸੀ ਅਤੇ ਜਾਂਚ ‘ਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਧਵਲ ਜਾਇਸਵਾਲ ਨੇ ਦੱਸਿਆ ਕਿ ਪੁੱਛਗਿੱਛ ‘ਚ ਸਾਹਮਣੇ ਆਇਆ ਹੈ ਕਿ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਚਿਰਾਗ ਦੀ ਸਿ਼ਕਾਇਤ ਤੋਂ ਬਾਅਦ ਯਸ਼ ਦੀ ਯੋਗਤਾ ਰੱਦ ਹੋ ਗਈ ਸੀ । ਇਸੇ ਰੰਜਸ਼ ਕਾਰਨ ਉਸ ਨੇ ਕਥਿਤ ਤੌਰ ‘ਤੇ ਕਤਲ ਦੀ ਸਾਜਿ਼ਸ਼ ਰਚੀ । ਪੁਲਸ ਦਾ ਦਾਅਵਾ ਹੈ ਕਿ ਯਸ਼ ਨੇ ਪੁੱਛਗਿੱਛ ‘ਚ ਪਿਸਤੌਲ ਨਾਲ ਗੋਲੀ ਮਾਰਨ ਦੀ ਗੱਲ ਮੰਨੀ ਹੈ ।

ਮੁਰਾਦਨਗਰ ਦੇ ਬਸੰਤਪੁਰ ਸੇਠਲੀ ਪਿੰਡ ਦੇ ਰਹਿਣ ਵਾਲੇ ਚਿਰਾਗ ਹਾਲ ਹੀ ‘ਚ ਪੁਣੇ ਦੇ ਸਿਖਲਾਈ ਕੈਂਪ ਤੋਂ ਪਰਤੇ ਸਨ । ਮੋਬਾਈਲ ਬੰਦ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੇਸ ਕਤਲ ਦੀ ਸੂਚਨਾ ਦਿੱਤੀ । ਪੁਲਸ ਕਤਲ ‘ਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਅਤੇ ਹੋ਼ਰ ਸਬੂਤ ਜੁਟਾਉਣ ‘ਚ ਲੱਗੀ ਹੋਈ ਹੈ ।

Read More : ਦਿਨ ਦਿਹਾੜੇ ਈ-ਰਿਕਸ਼ਾ ਚਾਲਕ ਦਾ ਚਾਕੂ ਮਾਰ ਕੇ ਕੀਤਾ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *