ਪਟਿਆਲਾ, 19 ਨਵੰਬਰ 2025 : ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (Punjab State Transmission Corporation Limited) ਦੇ ਡਿਪਟੀ ਚੀਫ ਇੰਜੀਨੀਅਰ-ਐਚ. ਆਰ. ਐਂਡ ਐਡਮਿਨ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਪੀ. ਐਸ. ਟੀ. ਸੀ. ਐਲ. ਵਿਚ 339 ਵੱਖ-ਵੱਖ ਤਰ੍ਹਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਗਈਆਂ ਹਨ । ਜਿਸ ਵਿਚ ਅਸਿਸਟੈਂਟ ਲਾਈਨਮੈਨ (ਏ. ਐਲ. ਐਮ.) ਦੀਆਂ 129, ਅਸਿਸਟੈਂਟ ਸਬ-ਸਟੇਸ਼ਨ ਅਟੈਂਡੈਂਟ (ਏ. ਐਸ. ਐਸ. ਏ) ਦੀਆਂ 195 ਅਤੇ ਇਲੈਕਟ੍ਰੀਸ਼ੀਅਨ ਗ੍ਰੇਡ-2 ਦੀਆਂ 15 ਅਸਾਮੀਆਂ ਕੱਢੀਆਂ ਗਈਆਂ ਹਨ ।
ਪੀ. ਐਸ. ਟੀ. ਸੀ. ਐਲ. ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਉਕਤ ਅਸਾਮੀਆਂ (Vacancies) ਲਈ 17 ਨਵੰਬਰ 2025 ਤੋਂ ਲੈ ਕੇ ਆਖਰੀ ਮਿਤੀ 16 ਦਸੰਬਰ 2025 ਤੱਕ ਅਪਲਾਈ ਕੀਤਾ ਜਾ ਸਕਦਾ ਹੈ । ਜਿਸ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿਚ ਕਿਸ ਤਰ੍ਹਾਂ ਅਤੇ ਕੀ-ਕੀ ਲੋੜੀਂਦੀਆਂ ਫਾਰਮੈਲਟੀਆਂ ਚਾਹੀਦੀਆਂ ਹਨ ਸਬੰਧੀ ਵੀ ਇਕ ਵੈਬਸਾਈਟ ਲਿੰਕ ਤੇ ਜਾ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ।
Read More : ਪੀ. ਐਸ. ਪੀ. ਟੀ. ਐਲ. ਤੇ ਪੀ. ਐਸ. ਪੀ. ਸੀ. ਐਲ. ਨੇ ਕੱਢੀਆਂ 270 ਅਸਾਮੀਆਂ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
