ਵਿਰੋਧੀ ਧਿਰਾਂ ਨਸ਼ੇ ਦੇ ਮੁੱਦੇ `ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ : ਅਮਨ ਅਰੋੜਾ

Aman Arora

ਚੰਡੀਗੜ੍ਹ, 22 ਸਤੰਬਰ 2026 : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਆਖਿਆ ਹੈ ਕਿ ਪੰਜਾਬ ਵਿਚ ਵਿਰੋਧੀ ਧਿਰਾਂ ਨੂੰ ਨਸ਼ੇ ਦੇ ਮੁੱਦੇ ‘ਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰਨੀਆਂ ਚਾਹੀਦੀਆਂ ਹਨ ।

ਨਸ਼ੇ ਦੇ ਮੁੱਦੇ ‘ਤੇ ਵਿਰੋਧੀ ਧਿਰਾਂ ਦਾ ਰਵੱਈਆ ਨਿੰਦਣਯੋਗ : ਕੈਬਨਿਟ ਮੰਤਰੀ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਸ਼ੇ ਦੇ ਮੁੱਦੇ ‘ਤੇ ਵਿਰੋਧੀ ਧਿਰਾਂ ਦੇ ਰਵੱਈਏ ਨੂੰ ਨਿੰਦਣਯੋਗ ਦੱਸਦਿਆਂ ਕਿਹਾ ਕਿ ਸਿਆਸੀ ਲਾਭ ਲਈ ਪੰਜਾਬ ਦੇ ਗੰਭੀਰ ਮੁੱਦੇ ਨੂੰ ਤੂਲ ਦੇਣ ਦੀ ਬਜਾਏ ਸਾਰੀਆਂ ਧਿਰਾਂ ਨੂੰ ਨਸ਼ੇ ਖਿਲਾਫ ਪੰਜਾਬ ਸਰਕਾਰ (Government of Punjab) ਦੇ ਯਤਨਾਂ ‘ਚ ਸਹਿਯੋਗ ਕਰਨਾ ਚਾਹੀਦਾ ਹੈ ।

ਵਿਰੋਧੀ ਧਿਰਾਂ ਉਤਰ ਆਈਆਂ ਹਨ ਹੇਠਲੇ ਪੱਧਰ ਦੀ ਰਾਜਨੀਤੀ ‘ਤੇ

ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰਾਂ ਹੇਠਲੇ ਪੱਧਰ ਦੀ ਰਾਜਨੀਤੀ ‘ਤੇ ਉੱਤਰ ਆਈਆਂ ਹਨ । ਉਨ੍ਹਾਂ ਸੰਗਰੂਰ ਜਿਲੇ ਵਿਚ ਇਕ ਨੌਜਵਾਨ ਵੱਲੋਂ ਡੀ. ਸੀ. ਦਫ਼ਤਰ ‘ਚ ਜ਼ਹਿਰੀਲੀ ਵਸਤੂ ਨਿਗਲਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਵੀ ਸਿਆਸੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ।

ਕਾਂਗਰਸ ਤੇ ਭਾਜਪਾ ਕਰ ਰਹੀਆਂ ਹਨ ਘਟਨਾ ਨੂੰ ਵੱਖਰੇ ਰੂਪ ਵਿਚ ਪੇਸ਼

ਉਨ੍ਹਾਂ ਕਿਹਾ ਕਿ ਹੁਣ ਪੰਚਾਇਤਾਂ ਵੀ ਨਸ਼ੇ ਖਿਲਾਫ ਅੱਗੇ ਆ ਰਹੀਆਂ ਹਨ ਅਤੇ ਆਪਣੇ ਪਿੰਡਾਂ ‘ਚ ਨਸ਼ਾ ਨਹੀਂ ਵਿਕਣ ਦੇਣ ਦੇ ਮਤੇ ਪਾਸ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਜਿਸ ਜੱਗਾ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲੀ ਸੀ, ਉਸ ਦੇ ਖਿਲਾਫ ਪਹਿਲਾਂ ਤੋਂ ਕਈ ਮਾਮਲੇ ਦਰਜ ਸਨ, ਇਸ ਦੇ ਬਾਵਜੂਦ ਕਾਂਗਰਸ ਅਤੇ ਭਾਜਪਾ ਵੱਲੋਂ ਘਟਨਾ ਨੂੰ ਵੱਖਰੇ ਰੂਪ ‘ਚ ਪੇਸ਼ ਕੀਤਾ ਗਿਆ । ਉਨ੍ਹਾਂ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਰੋਟੀਆਂ ਸੇਕਣ ਦੀ ਬਜਾਏ ਪੰਜਾਬ ‘ਚ ਅਮਨ-ਸ਼ਾਂਤੀ, ਬਣਾਈ ਰੱਖਣ ‘ਚ ਸਹਿਯੋਗ ਕਰਨ ।

Read More : ਸਰਕਾਰ ਮਿਡ-ਡੇ-ਮੀਲ ਵਰਕਰਾਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਲਈ ਵਚਨਬੱਧ : ਚੀਮਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਵਿਰੋਧੀ ਧਿਰਾਂ ਨਸ਼ੇ ਦੇ ਮੁੱਦੇ `ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰਨ : ਅਮਨ ਅਰੋੜਾ

Leave a Reply

Your email address will not be published. Required fields are marked *