ਚਾਰ ਮੰਜਿ਼ਲਾ ਬਿਲਡਿੰਗ ਦੇ ਡਿੱਗਣ ਦੇ ਕਾਰਨ ਹੋਈ ਇਕ ਵਿਅਕਤੀ ਦੀ ਮੌਤ

Building

ਮਹਾਰਾਸ਼ਟਰ, 31 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਜਿਲਾ ਠਾਣੇ ਦੇ ਭਿਵੰਡੀ ਖੇਤਰ ਵਿਖੇ ਇਕ ਚਾਰ ਮੰਜਿ਼ਲਾ ਬਿਲਡਿੰਗ ਡਿੱਗਣ (Building collapse) ਕਾਰਨ ਇਕ ਦੀ ਮੌਤ (Death) ਹੋ ਗਈ ਹੈ ।

ਕੀ ਦੱਸਿਆ ਭਿਵੰਡੀ ਪੱਛਮ ਦੇ ਵਿਧਾਇਕ ਨੇ

ਮਹਾਰਾਸ਼ਟਰ ਦੇ ਠਾਣੇ ਜਿਲ੍ਹੇ (Thane District) ਦੇ ਭਿਵੰਡੀ ਦੇ ਨਾਰਪੋਲੀ ਦੇ ਭੰਡਾਰੀ ਕੰਪਾਊਂਡ ਵਿੱਚ ਸਥਿਤ ਚਾਰ ਮੰਜਿ਼ਲਾ ਕੋਹਿਨੂਰ ਇਮਾਰਤ ਦਾ ਇੱਕ ਵੱਡਾ ਹਿੱਸਾ ਅਚਾਨਕ ਡਿੱਗਣ ਸਬੰਧੀ ਜਾਣਕਾਰੀ ਦਿੰਦਿਆਂ ਭਿਵੰਡੀ ਪੱਛਮ ਦੇ ਵਿਧਾਇਕ ਮਹੇਸ਼ ਚੌਗੁਲੇ ਨੇ ਦੱਸਿਆ ਕਿ ਸਬੰਧਤ ਇਮਾਰਤ ਨਾਰਪੋਲੀ ਦੇ ਭੰਡਾਰੀ ਕੰਪਾਊਂਡ ਵਿਚ ਸਥਿਤ ਕੋਹਿਨੂਰ ਬਿਲਡਿੰਗ ਹੈ । ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੇ ਇਸ ਇਮਾਰਤ ਨੂੰ ਪਹਿਲਾਂ ਹੀ ਸੀ ਸ਼ੇ੍ਣੀ ਯਾਨੀ ਕਿ ਬੇਹਦ ਖਤਰਨਾਕ ਅਤੇ ਜਰਜਰ ਐਲਾਨ ਦਿੱਤਾ ਸੀ, ਜਿਸ ਤੋਂ ਬਾਅਦ ਇਸਨੂੰ ਖਾਲੀ ਕਰਵਾ ਲਿਆ ਗਿਆ ਸੀ ।

ਬਿਲਡਿੰਗ ਖਾਲੀ ਹੋਣ ਦੇ ਬਾਵਜੂਦ ਮਜ਼ਦੂਰ ਕਰ ਰਹੇ ਸਨ ਹੇਠਲੀ ਮੰਜਿ਼ਲ ‘ਤੇ ਕੰਮ

ਉਕਤ ਇਮਾਰਤ ਜੋ ਕਿ ਆਪਣੀ ਖਸਤਾ ਹਾਲਤ ਦੇ ਚਲਦਿਆਂ ਖਾਲੀ ਸੀ ਪਰ ਇਸਦੇ ਬਾਵਜੂਦ ਕੁਝ ਮਜ਼ਦੂਰ ਹੇਠਲੀ ਮੰਜਿ਼ਲ ‘ਤੇ ਕੰਮ ਕਰ ਰਹੇ ਸਨ । ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਲਬੇ ਹੇਠ ਕਰੀਬ 6 ਤੋਂ 7 ਮਜ਼ਦੂਰ ਫਸੇ ਹੋ ਸਕਦੇ ਹਨ । ਰਾਹਤ ਅਤੇ ਬਚਾਅ ਕਾਰਜਾਂ ਦੌਰਾਨ ਐਨ. ਡੀ. ਆਰ. ਐਫ. (N. D. R. F.) ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ । ਮਲਬੇ ਹੇਠੋਂ ਇੱਕ ਔਰਤ ਨੂੰ ਸੁਰੱਖਿਅਤ ਅਤੇ ਜਿਉਂਦੀ ਬਾਹਰ ਕੱਢ ਲਿਆ ਗਿਆ ਹੈ । ਉਸ ਨੂੰ ਇਲਾਜ ਲਈ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।

Read More : ਘਰ ਦੀ ਛੱਤ ਡਿੱਗਣ ਕਾਰਨ ਦੋ ਦੀ ਮੌਤ ਦੋ ਗੰਭੀਰ ਜਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *