ਐਨ. ਆਈ. ਐਸ. ਕੋਚ ਮੈਕਸੈਟ ਨੇ ਕੀਤੀ ਜ਼ਮਾਨਤ ਲਈ ਪਟੀਸ਼ਨ ਦਾਇਰ

NIS Coach

ਪਟਿਆਲਾ, 14 ਅਕਤੂਬਰ 2026 : ਪਟਿਆਲਾ ਵਿਖੇ ਬਣੇ ਐਨ. ਆਈ. ਐਸ. (N. I. S.) ਵਿਖੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਨਾਮਜਦ ਕੋਚ ਮੈਕਸੈਟ ਵਲੋਂ ਜ਼ਮਾਨਤ ਲਈ ਅਦਾਲਤ ਵਿਚ ਪਟੀਸ਼ਨ ਦਾਇਰ (Petition filed) ਕੀਤੀ ਗਈ ਹੈ ।

ਕੀ ਹੋਇਆ ਪਟੀਸ਼ਨ ਦਾਇਰ ਕਰਨ ‘ਤੇ

ਮਿਲੀ ਜਾਣਕਾਰੀ ਅਨੁਸਾਰ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (Netaji Subhash National Institute of Sports) ਵਿਖੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਕਜਾਕਿਸਤਾਨ ਦੇ ਰਹਿਣ ਵਾਲੇ ਜਿਸ ਸਾਈਕਲਿੰਗ ਕੋਚ ਮੈਕਸੈਟ ਵਲੋਂ ਅਦਾਲਤ ਵਿਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ ਸਬੰਧੀ 18 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਬਹਿਸ ਹੋਈ ਤੇ ਮਾਮਲਾ ਵਿਚਾਰ ਅਧੀਨ ਕੀਤੇ ਜਾਣ ਦੇ ਚਲਦਿਆਂ ਅਗਲੀ ਸੁਣਣਵਾਈ ਦੀ ਤਰੀਕ ਤੈਅ ਕੀਤੀ ਜਾਣੀ ਬਾਕੀ ਹੈ ।

ਕੀ ਦੱਸਿਆ ਕੋਚ ਦੇ ਵਕੀਲ ਨੇ

ਪ੍ਰਾਪਤ ਸੂਚਨਾ ਮੁਤਾਬਕ ਸਾਈਕਲਿੰਗ ਕੋਚ (Cycling coach) ਵਲੋਂ ਪਟੀਸ਼ਨ ਦਾਇਰ ਕਰਨ ਵਾਲੇ ਐਡਵੋਕੇਟ ਪ੍ਰਿੰਸ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਆਪਣੇ ਖਿ਼ਲਾਫ਼ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਖ਼ੁਦ ਨੂੰ ਬੇਕਸੂਰ ਦੱਸਿਆ ਹੈ । ਉਨ੍ਹਾਂ ਅਗਾਊਂ ਜ਼ਮਾਨਤ ਲਈ ਅਦਾਲਤ ਦਾ ਰੁਖ਼ ਕੀਤਾ ਹੈ, ਜਿੱਥੇ ਮਾਮਲੇ ’ਚ ਕਾਨੂੰਨੀ ਪੱਖ ਪੇਸ਼ ਕੀਤਾ ਗਿਆ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਤੇ ਅਦਾਲਤ `ਤੇ ਪੂਰਾ ਭਰੋਸਾ ਹੈ । ਉਨ੍ਹਾਂ ਕਿਹਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ, ਇਸ ਲਈ ਇਸ `ਤੇ ਜ਼ਿਆਦਾ ਟਿੱਪਣੀ ਕਰਨਾ ਠੀਕ ਨਹੀਂ ਹੋਵੇਗਾ ।

Read More : ਵਿਦੇਸ਼ੀ ਕੋਚ ‘ਤੇ ਲੱਗੇ ਨਾਬਾਲਗ ਸਾਈਕਲਿਸਟ ਨਾਲ ਜਬਰ ਜਨਾਹ ਕਰਨ ਦੇ ਦੋਸ਼

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *