ਲੁਧਿਆਣਾ, 6 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਪੁਲਸ ਪਾਰਟੀ ਵਲੋਂ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।
ਕੌਣ ਕੋਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਸਪੈਸ਼ਲ ਸੈਲ ਦੀ ਪੁਲਸ ਵਲੋਂ ਨਸ਼ਾ ਤਸਕਰਾਂ (Drug smugglers) ਵਿਰੁੱਧ ਕਾਰਵਾਈ ਕਰਦਿਆਂ ਡਾਬਾ ਕਾਲੋਨੀ ਵਿਚ ਗਸ਼ਤ ਦੌਰਾਨ ਤਿੰਨ ਨੌਜਵਾਨਾਂ ਤੋੋਂ ਹੈਰੋਇਨ ਬਰਾਮਦ ਕੀਤੀ ਹੈ ਵਿਚ ਤਿੰਨਾਂ ਮੁਲਜਮਾਂ ਦੀ ਪਛਾਣ ਡਾਬਾ ਕਾਲੋਨੀ ਦੇ ਵਸਨੀਕ ਅੰਕਿਤ ਕੁਮਾਰ, ਨਿਤੀਨ ਅਤੇ ਪਵਨ ਰਾਏ ਦੇ ਤੌਰ ਤੇ ਹੋਈ ਹੈ। ਦੱਸਣਯੋਗ ਹੈ ਕਿ ਸਪੈਸ਼ਲ ਸੈਲ ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਪੁਲਸ ਟੀਮ ਨਾਲ ਗਸ਼ਤ ਤੇ ਸਨ ਕਿ ਉਨ੍ਹਾਂ ਘਰ ਦੇ ਬਾਹਰ ਕੁੱਝ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿਚ ਇਕ ਦੂਸਰੇ ਨੂੰ ਕਾਲੇ ਰੰਗ ਦਾ ਪਲਾਸਟਿਕ ਦਾ ਪੈਕੇਟ ਪਕੜਾਉਂਦਿਆਂ ਦੇਖਿਆ ਸੀ।
ਹੈਰੋਇਨ ਤੋਂ ਇਲਵਾ ਹੋਰ ਕੀ-ਕੀ ਕੀਤਾ ਗਿਆ ਹੈ ਬਰਾਮਦ
ਪ੍ਰਾਪਤ ਸੂਚਨਾ ਮੁਤਾਬਕ ਲੁਧਿਆਣਾ ਪੁਲਸ ਵਲੋਂ ਜਿਨ੍ਹਾਂ ਤਿੰਨ ਨੌਜਵਾਨਾਂ ਨੂੰ ਹੈਰੋਇਨ (Heroin) ਸਮੇਤ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ ਜਿਥੇ 3 ਕਿਲੋ 134 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਉਥੇ ਨਸ਼ੇ ਦੀ ਵਿਕਰੀ ਤੋਂ ਪ੍ਰਾਪਤ 1 ਲੱਖ 5 ਹਜ਼ਾਰ ਰੁਪਏ, ਚਾਰ ਡਿਜੀਟਲ ਤੋਲਣ ਵਾਲੀਆਂ ਮਸ਼ੀਨਾਂ, 80 ਖਾਲੀ ਲਿਫਾਫੇੇ ਅਤੇ ਇਕ ਨੀਲੇ ਰੰਗ ਦਾ ਬੈਕਪੈਕ ਬਰਾਮਦ ਕੀਤਾ ਗਿਆ ਹੈ।
ਤਿੰਨਾਂ ਵਿਰੁੱਧ ਕਰ ਲਿਆ ਹੈ ਕੇੇਸ ਦਰਜ
ਨਸ਼ੀਲੇ ਪਦਾਰਥ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿਰੁੱਧ ਐਨ. ਡੀ. ਪੀ. ਐਸ. (NDPS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ । ਉਕਤ ਮਾਮਲਾ ਸਿ਼ਮਲਾਪੁਰੀ ਪੁਲਸ ਥਾਣੇ ਵਿਚ ਦਰਜ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਇਸ ਨੈਟਵਰਕ ਨਾਲ ਜੁੜੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਸਕੇ ।
Read More : ਫਰੀਦਕੋਟ ਪੁਲਸ ਨੇ ਹੈਰੋਇਨ ਸਮੇਤ ਮਹਿਲਾ ਤੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
