ਚੰਡੀਗੜ੍ਹ, 29 ਅਪ੍ਰੈਲ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਜੇਲ ਵਿਚ ਬੰਦ ਯੂਟਿਊਬਰ ਜਸਬੀਰ ਸਿੰਘ (YouTuber Jasbir Singh) ਜੌਨ ਮਾਹਲ ਨੂੰ ਜ਼ਮਾਨਤ ਮਿਲ ਗਈ ਹੈ ।
ਕਿੰਨੀ ਦੇਰ ਤੋਂ ਸੀ ਜੇਲ ਵਿਚ ਬੰਦ
ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਲਈ ਜਾਸੂਸੀ (Spying) ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਨੂੰ ਜੋ ਮਾਨਯੋਗ ਪੰਜਾਬ ਹਰਿਆਣਾ ਵਲੋਂ ਜਮਾਨਤ (Bail) ਮਿਲ ਗਈ ਹੈ ਤੋਂ ਬਾਅਦ ਜਸਬੀਰ ਸਿੰਘ ਜਿਸਨੂੰ ਜੌਨ ਮਾਹਲ ਵੀ ਆਖਿਆ ਜਾਂਦਾ ਹੈ ਨੇ ਘਰ ਆ ਕੇ ਸਭ ਤੋ ਪਹਿਲਾਂ ਡਿਓੜੀ ਤੇ ਮੱਥਾ ਟੇਕਿਆ ਤੇ ਇਕ ਵੀਡੀਓ ਵੀ ਅਪਲੋਡ ਕੀਤੀ । ਦੱਸਣਯੋਗ ਹੈ ਕਿ ਜਸਬੀਰ ਸਿੰਘ ਨੂੰ 10 ਮਹੀਨਿਆਂ ਬਾਅਦ ਜਮਾਨਤ ਮਿਲੀ ਹੈ ।
ਕੀ ਆਖਿਆ ਹਾਈਕੋਰਟ ਨੇ
ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਨੇ ਜਸਬੀਰ ਸਿੰਘ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਇਹ ਸਾਬਤ ਕਰਨ ਲਈ ਕੋਈ ਠੋਸ ਸਬੂਤ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਕਿ ਜਸਬੀਰ ਕਿਸੇ ਵੀ ਪਾਕਿਸਤਾਨੀ ਨਾਗਰਿਕ ਜਾਂ ਖੁਫੀਆ ਅਧਿਕਾਰੀ ਦੇ ਸੰਪਰਕ ਵਿੱਚ ਸੀ । ਜਾਸੂਸੀ ਦੇ ਸਬੂਤ ਵਜੋਂ ਦੱਸੇ ਗਏ ਵੀਡੀਓ ਜਨਤਕ ਥਾਵਾਂ ਤੋਂ ਸਨ ਜੋ ਜਨਤਾ ਲਈ ਪਹੁੰਚਯੋਗ ਸਨ । ਇਸ ਤੋਂ ਇਲਾਵਾ ਪੁਲਸ ਉਸਦੇ ਮੋਬਾਈਲ ਫੋਨ ‘ਤੇ ਸਾਂਝੀ ਕੀਤੀ ਜਾ ਰਹੀ ਕਿਸੇ ਵੀ ਗੱਲਬਾਤ ਜਾਂ ਗੁਪਤ ਜਾਣਕਾਰੀ ਦਾ ਕੋਈ ਸੁਤੰਤਰ ਅਤੇ ਠੋਸ ਸਬੂਤ ਪ੍ਰਦਾਨ ਕਰਨ ਵਿੱਚ ਅਸਫਲ ਰਹੀ । ਉਸਨੂੰ ਇਸ ਆਧਾਰ ‘ਤੇ ਜ਼ਮਾਨਤ ਦਿੱਤੀ ਗਈ ਸੀ ।
Read More : ਜਾਸੂਸੀ ਦੇ ਦੋਸ਼ ਹੇਠ ਲੇਡੀ ਗੈਂਗਸਟਰ ਸਮੇਤ 3 ਗ੍ਰਿਫਤਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
