ਪਾਕਿਸਤਾਨ ਤੋਂ ਆਈ 73 ਕਰੋੜ ਦੀ ਹੈਰੋਇਨ ਕੀਤੀ ਗਈ ਬਰਾਮਦ

Heroin

ਅੰਮ੍ਰਿਤਸਰ, 4 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਪਾਕਿਤਾਨ ਤੋਂ ਭਾਰਤੀ ਸਰਹੱਦ ਤੇ ਡਰੋਨ ਰਾਹੀਂ ਆਈ 73 ਕਰੋੜ ਰੁਪਏ ਦੀ ਹੈਰੋਇਨ (Heroin) ਬਰਾਮਦ ਕੀਤੀ ਗਈ ਹੈ ।

ਕਿੰਨੀ ਮਾਤਰਾ ਵਿਚ ਬਰਾਮਦ ਕੀਤੀ ਗਈ ਹੈ ਹੈਰੋਇਨ

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਭਾਰਤੀ ਸਰਹੱਦ ਤੇ ਜੋ ਡਰੋਨ ਰਾਹੀਂ ਅੰਤਰਰਾਸ਼ਟਰੀ ਬਾਜ਼ਾਰ ਵਿਚ 73 ਕਰੋੜ ਦੀ ਕੀਮਤ ਰੱਖਣ ਵਾਲੀ ਹੈਰੋਇਨ ਬਰਾਮਦ ਕੀਤੀ ਗਈ ਹੈ ਉਹ 10 ਕਿਲੋ 462 ਗ੍ਰਾਮ ਪਕੜੀ ਗਈ ਹੈ । ਫਿਲਹਾਲ ਮਾਮਲੇ ‘ਚ ਖ਼ਤਰਨਾਕ ਹੈਰੋਇਨ ਸਮੱਗਲਰ ਰਾਜਾ, ਗੌਰਾ ਅਤੇ ਅਮਰਿੰਦਰ ਸਿੰਘ ਖਿ਼ਲਾਫ਼ ਐੱਨ. ਡੀ. ਪੀ. ਐੱਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਦਕਿ ਤਿੰਨੋਂ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

ਕੀ ਦੱਸਿਆ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ

ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੂਫ਼ੀਆਂ ਤੋਂ ਸੁਲਤਾਨ ਮਾਹਲ ਰੋਡ ‘ਤੇ ਖੇਤਾਂ ‘ਚ ਬਣੇ ਮੋਟਰ ਦੇ ਕਮਰੇ ‘ਚ ਭਾਰੀ ਮਾਤਰਾ ‘ਚ ਹੈਰੋਇਨ ਲੁਕੋਈ ਗਈ ਹੈ । ਇਸ ‘ਤੇ ਪੁਲਸ ਪਾਰਟੀ ਵੱਲੋਂ ਛਾਪੇਮਾਰੀ (Raid) ਕੀਤੀ ਗਈ ਅਤੇ ਮੌਕੇ ਤੋਂ ਇਕ ਮੋਟਰਸਾਈਕਲ ਪੀ. ਬੀ. 02 ਐੱਫ਼. ਈ. 5752 ਬਰਾਮਦ ਕੀਤਾ ਗਿਆ । ਮੌਕੇ ਤੋਂ ਤਲਾਸ਼ੀ ਦੌਰਾਨ ਡਰੋਨ ਰਾਹੀਂ ਸੁੱਟੀ ਗਈ 10 ਕਿੱਲੋ 462 ਗ੍ਰਾਮ ਹੈਰੋਇਨ ਬਰਾਮਦ ਹੋਈ ਜੋ 10 ਪੈਕਟਾਂ ‘ਚ ਸੀ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Read More : 20 ਕਿਲੋ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਅੰਮ੍ਰਿਤਸਰ ਵਿਖੇ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *