ਮਸ਼ੀਨ `ਚ ਚੁੰਨੀ ਫਸਣ ਕਾਰਨ ਮਹਿਲਾ ਮਜ਼ਦੂਰ ਦੀ ਮੌਤ

Ludhiana Death

ਲੁਧਿਆਣਾ, 3 ਨਵੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਫੋਕਲ ਪੁਆਇੰਟ ਫੇਜ-5 ਵਿਖੇ ਇਕ ਮਹਿਲਾ ਦੀ ਮਸ਼ੀਨ ਵਿਚ ਚੁੰਨੀ ਫਸਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਫੇਸ-5 ਸਥਿਤ ਇਕ ਹੌਜ਼ਰੀ ਫੈਕਟਰੀ ਵਿਚ ਕੰਮ ਦੌਰਾਨ ਮਸ਼ੀਨ ਵਿਚ ਚੁੰਨੀ ਫਸ ਜਾਣ (Getting a scarf caught in a machine) ਕਾਰਨ ਜੋ 40 ਸਾਲਾ ਮਹਿਲਾ ਮਜ਼ਦੂਰ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ ਦੀ ਪਛਾਣ ਗੀਤਾ ਦੇਵੀ (ਵਾਸੀ ਬਿਹਾਰ) ਦੇ ਤੌਰ ‘ਤੇ ਹੋਈ ਹੈ । ਹਾਦਸੇ ਤੋਂ ਬਾਅਦ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਅਤੇ ਮਜ਼ਦੂਰ ਆਗੂਆਂ ਨੇ ਫੈਕਟਰੀ ਗੇਟ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ।

ਕੀ ਦੱਸਿਆ ਮ੍ਰਿਤਕ ਮਹਿਲਾ ਦੇ ਪਤੀ ਨੇ

ਮ੍ਰਿਤਕਾ ਦੇ ਪਤੀ ਸਰੋਸ ਸਾਵ ਨੇ ਦੱਸਿਆ ਕਿ ਫੈਕਟਰੀ (Factory) ਵਿਚ ਉੱਡਦੀ ਹੌਜ਼ਰੀ ਦੀ ਧੂੜ ਤੋਂ ਬਚਣ ਲਈ ਪ੍ਰਬੰਧਕਾਂ ਵਲੋਂ ਮਾਸਕ ਜਾਂ ਸੁਰੱਖਿਆ ਯੰਤਰ ਨਹੀਂ ਦਿੱਤੇ ਗਏ ਸਨ । ਇਸੇ ਕਾਰਨ ਗੀਤਾ ਦੇਵੀ ਨੇ ਮੂੰਹ `ਤੇ ਚੁੰਨੀ ਬੰਨ੍ਹੀ ਹੋਈ ਸੀ, ਜੋ ਕੰਮ ਕਰਦੇ ਸਮੇਂ ਚਲਦੀ ਮਸ਼ੀਨ ਦੇ ਰੋਲਰ ਵਿਚ ਫਸ ਗਈ ਅਤੇ ਉਸ ਦਾ ਸਿਰ ਮਸ਼ੀਨ ਦੀ ਲਪੇਟ ਵਿਚ ਆ ਗਿਆ ।

ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਦਿੱਤਾ ਨਿਰਪੱਖ ਜਾਂਚ ਦਾ ਭਰੋਸਾ

ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਫੈਕਟਰੀ ਪ੍ਰਬੰਧਕ ਲੇਬਰ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਸਨ ਅਤੇ ਮ੍ਰਿਤਕਾ ਦਾ ਈ. ਐੱਸ. ਆਈ. ਜਾਂ ਪੀ. ਐੱਫ. ਵੀ ਨਹੀਂ ਬਣਾਇਆ ਗਿਆ ਸੀ । ਸੂਚਨਾ ਮਿਲਣ ‘ਤੇ ਜੀਵਨ ਨਗਰ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਰਣਜੀਤ ਸਿੰਘ ਨੇ ਮੌਕੇ `ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜਿਆ ਅਤੇ ਸ਼ਾਂਤ ਕਰਵਾਉਂਦਿਆਂ ਮਾਮਲੇ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ।

Read More : ਵਿਆਹ ਦੇ ਕਾਰਡ ਵੰਡਣ ਜਾ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *