ਸਾਰਿਆਂ ਨੂੰ ਐਸ. ਆਈ. ਆਰ. ਦਾ ਫਾਰਮ ਭਰਨਾ ਚਾਹੀਦਾ ਹੈ : ਭਗਵੰਤ ਮਾਨ

Bhagwant Mann

ਚੰਡੀਗੜ੍ਹ, 8 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਐਸ. ਆਈ. ਆਰ. ਫਾਰਮ (S. I. R. Form) ਜ਼ਰੂਰ ਭਰਨ ਦੀ ਅਪੀਲ ਕੀਤੀ ਗਈ ਹੈ ।

ਮੁੱਖ ਮੰਤਰੀ ਪੰਜਾਬ ਨੇ ਲੋਕਾਂ ਨੂੰ ਕੀਤੀ ਫਾਰਮ ਭਰਨ ਦੀ ਅਪੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਪੰਜਾਬ ਦੇ ਲੋਕਾਂ ਨੂੰ ਐਸ. ਆਈ. ਆਰ. ਦਾ ਫਾਰਮ ਭਰਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀਆਂ ਮਾਵਾਂ, ਭੈਣ ਅਤੇ ਧੀਆਂ ਦੇ ਖਾਤਿਆਂ ’ਚ ਪੈਸੇ ਪਾ ਕੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ’ਚ ਵੋਟਾਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਚਲਾਇਆ ਜਾ ਰਿਹਾ ਹੈ । ਇਸ ਲਈ ਤੁਹਾਨੂੰ ਸਾਰਿਆਂ ਨੂੰ ਐਸ. ਆਈ. ਆਰ. ਦਾ ਫਾਰਮ ਜ਼ਰੂਰ ਭਰਨਾ ਚਾਹੀਦਾ ਹੈ ।

ਫਾਰਮ ਨਾ ਭਰਨ ਦੀ ਸੂਚੀ ਵਿਚ ਨਵੀਂ ਵੋਟਰ ਸੂਚੀ ਵਿਚ ਨਾਮ ਨਹੀਂ ਹੋਵੇਗਾ ਦਰਜ

ਉਨ੍ਹਾਂ ਕਿਹਾ ਜੇਕਰ ਤੁਸੀਂ ਇਹ ਫਾਰਮ ਨਾ ਭਰਿਆ ਤਾਂ ਤੁਹਾਡਾ ਨਾਂ ਨਵੀਂ ਵੋਟਰ ਸੂਚੀ ਵਿਚ ਦਰਜ ਨਹੀਂ ਹੋਵੇਗਾ । ਤੁਹਾਡਾ ਨਾਂ ਵੋਟਰ ਸੂਚੀ ’ਚ ਦਰਜ ਨਾ ਹੋਣ ਦੀ ਸੂਰਤ ਵਿਚ ਤੁਸੀਂ ਮਾਵਾਂ-ਧੀਆਂ ਸਤਿਕਾਰ ਯੋਜਨਾ ਸਮੇਤ ਹੋਰ ਬਹੁਤ ਸਾਰੀਆਂ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਹੋ ਸਕਦੇ ਹੋ । ਇਸ ਲਈ ਤੁਸੀਂ ਸਾਰੇ ਹੀ ਐਸ. ਆਈ .ਆਰ. ਦਾ ਫਾਰਮ ਜ਼ਰੂਰ ਭਰਿਆ ਜਾਵੇ ਤੇ ਜੇਕਰ ਤੁਹਾਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਇਸ ਲਈ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ।

Read More : ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਨੂੰ ਕੀਤਾ ਤਿਮਾਹੀ ਬੰਪਰ ਇਨਾਮ ਵਿਚ ਸ਼ਾਮਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *