ਦਿੱਲੀ ਪੁਲਸ ਵਲੋਂ ਟਾਈਗਰ ਸ਼ਰਾਫ ਮਾਮਲੇ ਵਿਚ ਚਾਰ ਵਿਅਕਤੀ ਗ੍ਰਿਫ਼ਤਾਰ

Delhi Police

ਮੁੰਬਈ, 21 ਅਕਤੂਬਰ 2026 : ਫਿ਼ਲਮ ਅਦਾਕਾਰ ਟਾਈਗਰ ਸ਼ਰਾਫ ਗੋਲੀਬਾਰੀ (Tiger Shroff firing) ਮਾਮਲੇ ਵਿਚ ਦਿੱਲੀ ਪੁਲਸ ਵਲੋਂ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ।

ਕੌਣ ਕੌਣ ਹਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ

ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਟਾਈਗਰ ਸ਼ਰਾਫ ‘ਤੇ ਗੋਲੀਬਾਰੀ ਕੀਤੇ ਜਾਣ ਦੇ ਮਾਮਲੇ ਵਿਚ ਦਿੱਲੀ ਪੁਲਸ (Delhi Police) ਵਲੋਂ ਜੋ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਕੁਨਾਲ (21) ਅਤੇ ਸੁਮਿਤ (19) ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ ਰਾਧਾ (23) ਅਤੇ ਬਬੀਤਾ (23) ਵਜੋਂ ਹੋਈ ਹੈ । ਇਸ ਤੋਂ ਪਹਿਲਾਂ ਪੁਲਸ ਨੇ ਗੋਲੀਬਾਰੀ ਕਰਨ ਵਾਲੇ ਬਿਹਾਰ ਦੇ ਰਿਤਿਕ ਅਤੇ ਹਰਿਆਣਾ ਦੇ ਰਹਿਣ ਵਾਲੇ ਰੇਹਾਨ ਤੇ ਫੂਲ ਸਿੰਘ ਨੂੰ ਸੋਮਵਾਰ ਨੂੰ ਕੋਟਾ ਤੋਂ ਗ੍ਰਿਫ਼ਤਾਰ ਕੀਤਾ ਸੀ ।

ਕੀ ਖੁਲਾਸਾ ਕੀਤਾ ਗਿਆ ਹੈ ਗ੍ਰਿਫ਼ਤਾਰ ਵਿਅਕਤੀਆਂ ਵਲੋਂ

ਪ੍ਰਾਪਤ ਸੂਚਨਾ ਮੁਤਾਬਕ ਅਦਾਕਾਰ ਟਾਈਗਰ ਸ਼ਰਾਫ਼ ’ਤੇ ਗੋਲੀਬਾਰੀ ਕਰਨ ਵਾਲੇ ਜਿਨ੍ਹਾਂ ਮੁਲਜ਼ਮਾਂ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਪਹਿਲਾਂ ਅਮਿਤਾਭ ਬੱਚਨ, ਸਲਮਾਨ ਖ਼ਾਨ, ਆਮਿਰ ਖ਼ਾਨ ਅਤੇ ਅਕਸ਼ੈ ਕੁਮਾਰ ਦੀ ਰੇਕੀ ਕੀਤੀ ਸੀ, ਪਰ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਕਾਰਨ ਆਪਣੀ ਯੋਜਨਾ ਬਦਲ ਦਿੱਤੀ ਸੀ । ਮੁਲਜ਼ਮਾਂ ਦੇ ਨਾਲ ਇੱਕ ਚੌਥਾ ਨੌਜਵਾਨ ਵੀ ਸੀ, ਪਰ ਉਹ ਹਮਲੇ ਤੋਂ ਇੱਕ ਰਾਤ ਪਹਿਲਾਂ ਸਿਗਰਟ ਪੀਣ ਦੇ ਬਹਾਨੇ ਹੋਟਲ ਤੋਂ ਫ਼ਰਾਰ ਹੋ ਗਿਆ ਸੀ ।

ਕੀ ਸੀ ਪੂਰਾ ਮਾਮਲਾ

ਜਿ਼ਕਰਯੋਗ ਹੈ ਕਿ 18 ਅਕਤੂਬਰ ਦੀ ਸ਼ਾਮ ਨੂੰ ਮੁੰਬਈ ਦੇ ਜੂਹੂ ਇਲਾਕੇ ਵਿੱਚ ਫੁੱਟਬਾਲ ਖੇਡ ਕੇ ਵਾਪਸ ਪਰਤ ਰਹੇ ਟਾਈਗਰ ਸ਼ਰਾਫ਼ ਦੀ ਕਾਰ ’ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਸੀ। ਇਸ ਹਮਲੇ ਵਿੱਚ ਟਾਈਗਰ ਸੁਰੱਖਿਅਤ ਰਹੇ, ਜਦਕਿ ਉਨ੍ਹਾਂ ਦਾ ਡਰਾਈਵਰ ਜ਼ਖ਼ਮੀ ਹੋ ਗਿਆ ਸੀ । ਟਾਈਗਰ ਖ਼ੁਦ ਆਪਣੇ ਡਰਾਈਵਰ ਨੂੰ ਕਾਰ ਵਿੱਚ ਹਸਪਤਾਲ ਲੈ ਕੇ ਗਏ ਸਨ ।

Read More : ਅੰਮ੍ਰਿਤਸਰ ਪੁਲਸ ਨੇ ਹੈਰੋਇਨ ਤੇ ਹਥਿਆਰਾਂ ਸਮੇਤ ਵਿਅਕਤੀ ਕੀਤੇ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *