ਨਵੀਂ ਦਿੱਲੀ, 4 ਜੂਨ 2026 : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੰਜੀਵ ਅਰੋੜਾ (Sanjeev Arora) ਦੀ ਜ਼ਮਾਨਤ ਸਬੰਧੀ ਸੁਣਵਾਈ ਲਈ ਅਦਾਲਤ ਨੇ 8 ਜੂਨ ਦੀ ਤਰੀਕ ਤੈਅ ਕੀਤੇ ਜਾਣ ਦਾ ਸਮਾਚਾਰ ਹੈ ।
ਵਾਰ-ਵਾਰ ਹੋਈ ਸੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਾਬਕਾ ਮੰਤਰੀ ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ (Bail petition) ’ਤੇ ਬੁੱਧਵਾਰ ਨੂੰ ਵੀ ਕੋਈ ਫ਼ੈਸਲਾ ਨਹੀਂ ਹੋ ਸਕਿਆ । ਇਹ ਸੁਣਵਾਈ ਪੀ. ਐੱਮ. ਐੱਲ. ਏ. (P. M. L. A.) ਦੀ ਵਿਸ਼ੇਸ਼ ਅਦਾਲਤ ਤੇ ਜਿਲ੍ਹਾ ਤੇ ਸੈਸ਼ਨ ਜੱਜ ਨਰਿੰਦਰ ਸੂਰਾ ਦੀ ਅਦਾਲਤ ’ਚ ਹੋਈ । ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ ਅੱਠ ਜੂਨ ਨੂੰ ਤੈਅ ਕੀਤੀ ਹੈ ।
ਕਦੋਂ ਕਦੋਂ ਹੋਈ ਸੁਣਵਾਈ
ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਪਿਛਲੇ ਕਈ ਦਿਨਾਂ ਤੋਂ ਸੁਣਵਾਈ ਚੱਲ ਰਹੀ ਹੈ । ਪਹਿਲਾਂ 18 ਮਈ ਤੋਂ ਬਾਅਦ 22 ਮਈ ਨੂੰ ਸੁਣਵਾਈ ਦੀ ਤਰੀਕ ਤੈਅ ਕੀਤੀ ਗਈ ਸੀ । 22 ਮਈ ਨੂੰ ਸੁਣਵਾਈ ਦੌਰਾਨ ਅਗਲੀ ਤਰੀਕ 27 ਮਈ ਤੈਅ ਕੀਤੀ ਗਈ ਪਰ ਉਸ ਦਿਨ ਵੀ ਬਹਿਸ ਪੂਰੀ ਨਹੀਂ ਹੋ ਸਕੀ । ਇਸ ਕਾਰਨ ਅਦਾਲਤ ਨੇ ਤਿੰਨ ਜੂਨ ਦੀ ਤਰੀਕ ਤੈਅ ਕੀਤੀ ਸੀ । ਬੁੱਧਵਾਰ ਨੂੰ ਸੁਣਵਾਈ ’ਚ ਵੀ ਜ਼ਮਾਨਤ ’ਤੇ ਆਖ਼ਰੀ ਫ਼ੈਸਲਾ ਨਹੀਂ ਹੋ ਸਕਿਆ, ਜਿਸ ਤੇ ਅਦਾਲਤ ਨੇ ਮਾਮਲਾ ਅੱਠ ਜੂਨ ਤੱਕ ਲਈ ਮੁਲਤਵੀ ਕਰ ਦਿੱਤਾ।
ਸੁਣਵਾਈ ਦੌਰਾਨ ਦੋਹਾਂ ਧਿਰਾਂ ਨੇ ਕੀਤੇ ਆਪਣੇ ਆਪਣੇ ਤਰਕ ਪੇਸ਼
ਸੁਣਵਾਈ ਦੌਰਾਨ ਦੋਵਾਂ ਧਿਰਾਂ ਨੇ ਆਪਣੇ-ਆਪਣੇ ਤਰਕ ਅਦਾਲਤ ’ਚ ਪੇਸ਼ ਕੀਤੇ । ਹਾਲਾਂਕਿ ਅਦਾਲਤ ਨੇ ਇਸ ਪੜਾਅ ’ਤੇ ਕੋਈ ਹੁਕਮ ਨਹੀਂ ਪਾਸ ਕੀਤਾ । ਇਹ ਮਾਮਲਾ ਪੀ. ਐੱਮ. ਐੱਲ. ਏ. ਨਾਲ ਸਬੰਧਤ ਹੈ, ਜਿਸ ਕਾਰਨ ਇਸ ਦੀ ਸੁਣਵਾਈ ਵਿਸ਼ੇਸ਼ ਅਦਾਲਤ ’ਚ ਕੀਤੀ ਜਾ ਰਹੀ ਹੈ।
Read More : ਬਿਜਲੀ ਵਿਭਾਗ ਨੇ ਕੀਤੇ ਹਨ ਸੂਬੇ ਵਿਚ ਵਿਆਪਕ ਸੁਧਾਰ : ਸੰਜੀਵ ਅਰੋੜਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
