ਪਟਿਆਲਾ, 31 ਅਗਸਤ 2026 : ਥਾਣਾ ਤ੍ਰਿਪੜੀ (Tripuri Police Station) ਦੀ ਪੁਲਸ ਵਲੋਂ ਟੈਂਪੂ ਡਰਾਈਵਰ ਵਿਰੁੱਧ ਛੇਵੀਂ ਜਮਾਤ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ‘ਤੇ ਕੇਸ ਦਰਜ (Case registered) ਕੀਤਾ ਗਿਆ ਹੈ ।
ਕੌਣ ਹੈ ਇਹ ਟੈਂਪੂ ਡਰਾਈਵਰ
ਮਿਲੀ ਜਾਣਕਾਰੀ ਅਨੁਸਾਰ ਥਾਣਾ ਤ੍ਰਿਪੜੀ ਵਿਖੇ ਜੋ ਇਕ ਟੈਂਪੂ ਡਰਾਈਵਰ ਵਿਰੁੱਧ ਛੇਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ (Minor student) ਨਾਲ ਅਸ਼ਲੀਲ ਹਰਕਤਾਂ ਕਰਨ ਤੇ ਕੇਸ ਦਰਜ ਕੀਤਾ ਗਿਆ ਹੈ ਵਿਚ ਟੈਂਪੂ ਡਰਾਈਵਰ ਦੀ ਪਛਾਣ ਦਵਿੰਦਰ ਸਾਹਨੀ ਪੁੱਤਰ ਕ੍ਰਿਸ਼ਨ ਲਾਲ ਵਾਸੀ ਪੁਰਾਣੀ ਸੀਮਾਪੁਰੀ ਨਵੀਂ ਦਿੱਲੀ ਅਤੇ ਹਾਲ ਵਾਸੀ ਸੁਖਰਾਮ ਕਾਲੋਨੀ ਵਿਖੇ ਕਿਰਾਏਦਾਰ ਵਜੋਂ ਹੋਈ ਹੈ । ਉਕਤ ਵਿਅਕਤੀ ਵਿਰੁੱਧ ਧਾਰਾ 74, 137 (2) ਬੀ. ਐਨ. ਐਸ. ਅਤੇ ਪੋਕਸੋ ਐਕਟ-2012 ਦੀ ਧਾਰਾ 7 ਅਤੇ8 ਤਹਿਤ ਕੇਸ ਦਰਜ ਕੀਤਾ ਗਿਆ ਹੈ ।
ਕੀ ਦੱਸਿਆ ਗਿਆ ਪੁਲਸ ਨੂੰ ਦਰਜ ਕਰਵਾਈ ਸਿ਼ਕਾਇਤ ਵਿਚ
ਪੁਲਸ ਕੋਲ ਦਰਜ ਕਰਵਾਈ ਗਈ ਸਿ਼ਕਾਇਤ ਵਿਚ ਇਸ ਮਾਮਲੇ ‘ਚ ਮਹਿਲਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦਸਿਆ ਕਿ ਉਸ ਦੇ ਤਾਏ ਦੀ ਲੜਕੀ, ਜਿਸ ਦੀ ਉਮਰ 10 ਸਾਲ ਹੈ ਤੇ ਇਹ ਤ੍ਰਿਪੜੀ ਵਿਖੇ 6ਵੀਂ ਜਮਾਤ ਵਿਚ ਇਕ ਸਕੂਲ ਪੜ੍ਹਦੀ ਹੈ, ਉਸ ਦੇ ਕੋਲ ਰਹਿੰਦੀ ਹੈ ਅਤੇ ਉਹ ਅੱਜ ਸਕੂਲ ਜਾਣ ਤੋਂ ਮਨ੍ਹਾ ਕਰ ਰਹੀ ਸੀ । ਜਦੋਂ ਸਿ਼ਕਾਇਤਕਰਤਾ ਨੇ ਕਾਰਨ ਪੁੱਛਿਆ ਤਾਂ ਵਿਦਿਆਰਥਣ ਨੇ ਦੱਸਿਆ ਕਿ ਆਟੋ ਵਿਚ ਛੱਡਣ ਵਾਲਾ ਅੰਕਲ ਉਸ ਨੂੰ ਐਨਵਾਇਰਮੈਂਟ ਪਾਰਕ ‘ਚ ਲੈ ਗਿਆ, ਜਿੱਥੇ ਲੜਕੀ ਨਾਲ ਅਸ਼ਲੀਲ ਹਰਕਤਾਂ (Obscene acts) ਕੀਤੀਆਂ ਅਤੇ ਡਰਾਇਆ ਅਤੇ ਕਿਹਾ ਕਿ ਇਸ ਬਾਰੇ ਕਿਸੇ ਨੂੰ ਨਾ ਦੱਸੇ । ਪੁਲਸ ਨੇ ਇਸ ਮਾਮਲੇ ‘ਚ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਨਾਬਾਲਗ ਧੀ ਨਾਲ ਅਸ਼ਲੀਲ ਹਰਕਤਾਂ ਕਰਨ ‘ਤੇ ਮਤਰੇਏ ਪਿਤਾ ਵਿਰੁੱਧ ਕੇਸ ਦਰਜ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
