ਜ਼ੀਰਕਪੁਰ, 4 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ (Mohali District) ਦੇ ਸ਼ਹਿਰ ਜੀਰਕਪੁਰ ਦੇ ਪਿੰਡ ਬਲਟਾਣਾ ਵਿਖੇ ਹੋਟਲ ਵਿਖੇ ਦੋ ਮਾਲਕ ਭੈਣਾਂ ਦੀ ਪੁਲਸ ਵਲੋਂ ਕੁੱਟਮਾਰ (Beating) ਕੀਤੇ ਜਾਣ ਦਾ ਮਾਮਲਾ ਭੱਖ ਗਿਆ ਹੈ ।
ਕੀ ਦੋਸ਼ ਲਗਾਇਆ ਗਿਆ ਕੁੱਟਮਾਰ ਦੀ ਸਿ਼ਕਾਰ ਭੈਣਾਂ ਨੇ
ਮਿਲੀ ਜਾਣਕਾਰੀ ਅਨੁਸਾਰ ਬਲਟਾਣਾ ਵਿਖੇ ਹੋਟਲ ਮੈਂਗੋ ਦੀਆਂ ਦੋ ਮਾਲਕਨ ਭੈਣਾਂ ਨੇ 29 ਜੁਲਾਈ ਨੂੰ ਉਨ੍ਹਾਂ ਦੀ ਹੋਟਲ ਅੰਦਰ ਵੜ ਕੇ ਪੁਲਸ ਵਲੋਂ ਕੀਤੀ ਗਈ ਕੁੱਟਮਾਰ ਸਬੰਧੀ ਉਨ੍ਹਾਂ ਦੋਸ਼ ਲਗਾਇਆ ਹੈ ਕਿ ਚੌਂਕੀ ਇੰਚਾਰਜ ਵਲੋਂ ਕਥਿਤ ਤੌਰ ਤੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਮੰਗ ਕੀਤੀ ਗਈ ਸੀ ਅਤੇ ਰਕਮ ਨਾ ਦੇਣ ‘ਤੇ ਉਨ੍ਹਾਂ ਦੀ ਹੋਟਲ ਵਿਚ ਵੜ ਕੇ ਕੁਟਮਾਰ ਕੀਤੀ ਗਈ ।
ਹੋਰ ਕੀ ਦੱਸਿਆ ਹੋਟਲ ਦੀਆਂ ਮਾਲਕਨ ਭੈਣਾਂ ਨੇ
ਪੀੜ੍ਹਤ ਔਰਤਾਂ ਨੇ ਦੱਸਿਆ ਕਿ ਚੌਕੀ ਇੰਚਾਰਜ (Chowki Incharge) ਹਰਜਿੰਦਰ ਸਿੰਘ ਨੇ ਕੁਝ ਪੁਲਸ ਮੁਲਾਜਮਾਂ ਨਾਲ ਹੋਟਲ ਵਿਚ ਪਹੁੰਚ ਕੇ ਬਿਨਾਂ ਕੋਈ ਕਾਰਨ ਦੱਸਦਿਆਂ ਧੱਕਾਮੁੱਕੀ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ‘ਤੇ ਜਦੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਹੋਟਲ ਖਾਲੀ ਕਰਨ ਦੀ ਧਮਕੀ ਦਿੱਤੀ ਗਈ । ਹੋਟਲ ਦੀਆਂ ਮਾਲਕਨਾਂ ਨੇ ਦਾਅਵਾ ਕੀਤਾ ਕਿ ਪੁਲਸ ਵਲੋਂ ਹਰੇਕ ਮਹੀਨੇ 20 ਹਜ਼ਾਰ ਰੁਪਏ ਦੀ ਮੰਗ ਪਿਛਲੇ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ ।
ਕੀ ਆਖਿਆ ਐਸ. ਐਸ. ਪੀ. ਮੋਹਾਲੀ ਨੇ
ਇਸ ਮਾਮਲੇ ਵਿੱਚ ਮੁਹਾਲੀ ਦੇ ਐਸ. ਐਸ. ਪੀ. (S. S. P.) ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਏ. ਐਸ. ਪੀ. ਗਜ਼ਲਪ੍ਰੀਤ ਕੌਰ ਤੋਂ ਰਿਪੋਰਟ ਮੰਗੀ ਜਾਵੇਗੀ ਤੇ ਰਿਪੋਰਟ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ `ਤੇ ਹੀ ਯੋਗ ਕਾਰਵਾਈ ਕੀਤੀ ਜਾਵੇਗੀ ।
Read More : ਪੁੱਤਰ ਨੇ ਪਤਨੀ ਤੇ ਪੁੱਤਰ ਨਾਲ ਮਿਲ ਕੇ ਕੀਤੀ ਆਪਣੇ ਪਿਤਾ ਨਾਲ ਕੁੱਟਮਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
