ਕੈਲੀਫੋਰਨੀਆ, 30 ਅਕਤੂਬਰ 2026 : ਅਮਰੀਕਾ ਦੇ ਸ਼ਹਿਰ ਕੈੇਲੀਫੋਰਨੀਆ (California) ਵਿਖੇ ਇਕ 72 ਸਾਲਾ ਪੰਜਾਬੀ ਮੂਲ ਦੀ ਮਹਿਲਾ ਦੀ ਲਾਸ਼ ਨਹਿਰ ਵਿਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਮਹਿਲਾ
ਮਿਲੀ ਜਾਣਕਾਰੀ ਅਨੁਸਾਰ ਕੈਲੀਫੋਰਨੀਆ ਵਿਖੇ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਜਿਸ ਪੰਜਾਬੀ ਮੂਲ ਦੀ 72 ਸਾਲਾ ਮਹਿਲਾ ਦੀ ਲਾਸ਼ (Corpse) ਨਹਿਰ ਵਿਚੋਂ ਬਰਾਮਦ ਹੋਈ ਹੈ ਦੀ ਪਛਾਣ ਅਜੀਤ ਕੌਰ ਦੇ ਤੌਰ ‘ਤੇ ਹੋਈ ਹੈ। ਦੱਸਣਯੋਗ ਹੈ ਕਿ ਉਪਰੋਕਤ ਮਹਿਲਾ ਅਗਸਤ ਮਹੀਨੇ ਵਿਚ ਰਾਤ ਦੀ ਸੈਰ ਕਰਨ ਲਈ ਗਈ ਸੀ ਜਿਸ ਤੋਂ ਬਾਅਦ ਵਾਪਸ ਹਹੀ ਨਹੀਂ ਆਈ ।
ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ
ਉਕਤ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੀਤ ਕੌਰ ਅਕਸਰ ਆਂਢ-ਗੁਆਂਢ ਵਿੱਚ ਰਹਿਣ ਵਾਲੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪੈਦਲ ਚਲੀ ਜਾਂਦੀ ਸੀ । ਹਾਲਾਂਕਿ, ਕਿਸੇ ਨੂੰ ਦੱਸੇ ਬਿਨਾਂ ਜਾਂ ਆਪਣੇ ਨਾਲ ਕੋਈ ਸਮਾਨ ਲਏ ਬਿਨਾਂ ਅਚਾਨਕ ਗਾਇਬ ਹੋ ਜਾਣਾ ਬਹੁਤ ਹੀ ਅਸਧਾਰਨ ਗੱਲ ਸੀ ।
ਪੁਲਸ ਅਧਿਕਾਰੀਆਂ ਨੇ ਨਹੀਂ ਕੀਤਾ ਮੌੌਤ ਦਾ ਖੁਲਾਸਾ
ਉਪਰੋਕਤ ਵਾਪਰੇ ਘਟਨਾਕ੍ਰਮ ਸਬੰਧੀ ਹਾਲੇ ਤੱਕ ਕੈਲੀਫੋਰਨੀਆ ਪੁਲਸ ਅਧਿਕਾਰੀਆਂ (California police officers) ਵਲੋਂ ਅਧਿਕਾਰਤ ਤੌੌਰ ‘ਤੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ । ਪੁਲਸ ਵਲੋਂ ਹਾਲ ਦੀ ਘੜੀ ਕਿਸੇ ਸਾਜਿਸ ਜਾਂ ਅਪਰਾਧਕ ਗਤੀਵਿਧੀ ਦੀ ਸੰਭਾਵਨਾ ਨੂੰ ਰੱਦ ਕੀਤਾ ਪਰ ਉਨ੍ਹਾਂ ਹਾਲਾਤਾਂ ਨੂੰ ਹਾਲੇ ਵੀ ਅਧੀਨ ਰੱਖਿਆ ਗਿਆ ਹੈ ਜਿਨ੍ਹਾਂ ਦੇ ਚਲਦਿਆਂ ਮਹਿਲਾ ਨਹਿਰ ਵਿਚ ਡਿੱਗ ਗਈ ।
Read More : ਅੰਮ੍ਰਿਤਸਰ ਵਿਚ ਬੰਦ ਘਰ ਵਿਚੋਂ ਹੋਈਆਂ ਮਾਂ-ਪੁੱਤ ਦੀਆਂ ਲਾਸ਼ਾਂ ਬਰਾਮਦ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਦੋ ਮਹੀਨਿਆਂ ਤੋਂ ਲਾਪਤਾ ਪੰਜਾਬੀ ਮੂਲ ਦੀ ਮਹਿਲਾ ਦੀ ਮਿਲੀ ਲਾਸ਼”