ਅੰਮ੍ਰਿਤਸਰ, 25 ਅਗਸਤ 2026 : ਅੰਮ੍ਰਿਤਸਰ ਦਿਹਾਤੀ ਪੁਲਸ (Amritsar Rural Police) ਵਲੋਂ ਥਾਣਾ ਲੋਪੋਕੇ ਦੇ ਇਲਾਕੇ `ਚੋਂ 10 ਕਿਲੋ 80 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਥਾਣਾ ਲੋੋਪੋਕੇ ਦੇ ਖੇਤਰ ਵਿਚੋਂ ਜਿਸ ਵਿਅਕਤੀ ਨੂੰ ਹੈਰੋਇਨ (Heroin) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਜਸ਼ਨਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਉਕਤ ਕਾਰਵਾਈ ਦੌਰਾਨ ਹਥਿਆਰਾਂ ਦੀ ਫੜੋ-ਫੜੀ ਵੀ ਕੀਤੀ ਗਈ ਹੈ, ਜਿਸ ਤਹਿਤ 30 ਬੋਰ ਦਾ ਪਿਸਤੌਲ, ਮੈਗਜ਼ੀਨ ਅਤੇ 3 ਜਿ਼ੰਦਾ ਕਾਰਤੂਸ ਸ਼ਾਮਲ ਹਨ ।
ਹਥਿਆਰ ਬਰਾਮਦਗੀ ਮਾਮਲੇ ਵਿਚ ਤਿੰਨ ਵਿਰੁੱਧ ਕੇਸ ਦਰਜ
ਪੰਜਾਬ ਪੁਲਸ ਵਲੋਂ ਜੋ ਇਕ ਕਾਰਵਾਈ ਦੌਰਾਨ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੀ ਬਰਾਮਦਗੀ ਵੀ ਕੀਤੀ ਗਈ ਹੈ ਦੇ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਦੀ ਫੜੋ-ਫੜੀ ਲਈ ਭਾਲ ਕੀਤੀ ਜਾ ਰਹੀ ਹੈ । ਜਿਨ੍ਹਾਂ ਵਿਅਕਤੀਆਂ ਦੀ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿਚ ਕੇਸ ਦਰਜ (Case registered) ਕਰਕੇ ਭਾਲ ਕੀਤੀ ਜਾ ਰਹੀ ਹੈ ਦੇ ਵਿਚ ਸਾਜਨ ਅਰੋੜਾ (ਵਾਸੀ ਭੀਲੋਵਾਲ), ਵਿਜੇਪਾਲ ਸਿੰਘ (ਵਾਸੀ ਸਰਾਏ ਅਮਾਨਤ ਖਾਂ) ਅਤੇ ਜਸ਼ਨਪ੍ਰੀਤ ਸਿੰਘ (ਵਾਸੀ ਗੰਡੀਵਿੰਡ) ਸ਼ਾਮਲ ਹਨ ।
ਕੀ ਦੱਸਿਆ ਪੁਲਸ ਨੇ
ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਪਰੋਕਤ ਮੁਲਜ਼ਮ ਪਾਕਿਸਤਾਨ ਬੈਠੇ ਨਸ਼ਾ ਤਸਕਰਾਂ (Drug traffickers) ਦੇ ਲਗਾਤਾਰ ਸੰਪਰਕ ‘ਚ ਸਨ ਅਤੇ ਸਰਹੱਦ ਪਾਰੋਂ ਡਰੋਨ ਅਤੇ ਹੋਰ ਸਾਧਨਾਂ ਰਾਹੀਂ ਮੰਗਵਾਈ ਗਈ ਹੈਰੋਇਨ ਦੀ ਖੇਪ ਨੂੰ ਅੱਗੇ ਸਪਲਾਈ ਕਰਦੇ ਸਨ । ਪੁਲਸ ਵੱਲੋਂ ਇਸ ਪੂਰੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਅਤੇ ਪੰਜਾਬ ਭਰ ‘ਚ ਇਸ ਦੀ ਸਪਲਾਈ ਚੇਨ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
Read More : ਅੰਮ੍ਰਿਤਸਰ ਪੁਲਸ ਨੇ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਸਮੇਤ 9 ਨੂੰ ਕੀਤਾ ਕਾਬੂ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
