ਆਲ ਇੰਡੀਆ ਟੂਰਿਸਟ ਪਰਮਿਟ ਮਿਲਣਗੇ ਹੁਣ ਆਨ-ਲਾਈਨ : ਚੀਮਾ

Transport Minister

ਚੰਡੀਗੜ੍ਹ, 21 ਅਗਸਤ 2026 : ਟ੍ਰਾਂਸਪੋਰਟ ਮੰਤਰੀ ਪੰਜਾਬ (Transport Minister Punjab) ਨੇ ਆਖਿਆ ਹੈ ਕਿ ਆਲ ਇੰਡੀਆ ਟੂਰਿਸਟ ਪਰਮਿਟ ਹੁਣ ਆਨ-ਲਾਈਨ ਬਸ ਇਕ ਕਲਿਕ ‘ਤੇ ਹੀ ਮਿਲਿਆ ਕਰੇਗਾ ।

ਹੋਰ ਕੀ ਕੀ ਦੱਸਿਆ ਟ੍ਰਾਂਸਪੋਰਟ ਮੰਤਰੀ ਨੇ

ਮਿਲੀ ਜਾਣਕਾਰੀ ਅਨੁਸਾਰ ਟ੍ਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਦੇ ਦੱਸਣ ਮੁਤਾਬਕ ਆਲ ਇੰਡੀਆ ਟੂਰਿਸਟ ਪਰਮਿਟ ਜੋ ਕਿ ਬਿਨੈਕਾਰਾਂ ਨੂੰ ਸਿੱਧੇ ਹੀ ਆਨ-ਲਾਈਨ ਅਪਲਾਈ ਕਰਨ ‘ਤੇ ਸਿਰਫ਼ ਇਕ ਕਲਿਕ ਤੇ ਮਿਲਿਆ ਕਰਨਗੇ ਸਬੰਧੀ ਉਨ੍ਹਾਂ ਦੱਸਿਆ ਕਿ ਪਹਿਲਾਂ ਟੂਰਿਸਟ ਵਾਹਨ ਆਪ੍ਰੇਟਰਾਂ ਨੂੰ ਸਟੇਟ ਟ੍ਰਾਂਸਪੋਰਟ ਅਥਾਰਟੀ (ਮੋਹਾਲੀ) ਦੇ ਦਫ਼ਤਰ ਤੋਂ ਖ਼ੁਦ ਜਾ ਕੇ ਪ੍ਰਿੰਟ ਕੀਤੇ ਪਰਮਿਟ ਲੈਣੇ ਪੈਂਦੇ ਸਨ ਪਰ ਇਸ ਡਿਜੀਟਲ ਸਹੂਲਤ ਦੀ ਸ਼ੁਰੁਆਤ ਨਾਲ ਬਿਨੈਕਾਰ ਹੁਣ ਆਪਣੇ ਘਰ ਜਾਂ ਦਫ਼ਤਰ ਬੈਠੇ ਹੀ ਆਸਾਨੀ ਨਾਲ ਲੋੜੀਂਦੇ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹਨ, ਜਿਸ ਨਾਲ ਸਰਕਾਰੀ ਦਫ਼ਤਰਾਂ ‘ਚ ਨਿੱਜੀ ਤੌਰ ‘ਤੇ ਜਾਣੇ ਦੀ ਲੋੜ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ ।

ਟ੍ਰਾਂਸਪੋਰਟ ਖੇਤਰ ਵਿਚ ਕੀਤਾ ਜਾ ਰਿਹਾ ਹੈ ਈਜ਼ ਆਫ ਡੂਇੰਗ ਬਿਜ਼ਨੈਸ ਦਾ ਰਾਹ ਪੱਧਰਾ

ਉਨ੍ਹਾਂ ਕਿਹਾ ਕਿ ਦਸਤਾਵੇਜ਼ੀ ਪ੍ਰਕਿਰਿਆ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਰਲ ਬਣਾ ਕੇ ਅਸੀਂ ਸੂਬੇ ਦੇ ਟਰਾਂਸਪੋਰਟ ਖੇਤਰ (Transport sector) ‘ਚ ‘ਈਜ਼ ਆਫ ਡੂਇੰਗ ਬਿਜ਼ਨੈੱਸ (ਕਾਰੋਬਾਰ ਕਰਨ ਦੀ ਸੌਖ) ਦਾ ਰਾਹ ਪੱਧਰਾ ਕਰ ਰਹੇ ਹਾਂ । ਵਾਹਨ ਮਾਲਕ ਤੇ ਕਮਰਸ਼ੀਅਲ ਆਪ੍ਰੇਟਰ ਨੈਸ਼ਨਲ ਟਰਾਂਸਪੋਰਟ ਪੋਰਟਲ ਰਾਹੀਂ ਸਿੱਧੇ ਤੌਰ ‘ਤੇ ਆਪਣੇ ਮਨਜ਼ੂਰਸ਼ੁਦਾ ਏ. ਆਈ. ਟੀ. ਪੀ. ਦਸਤਾਵੇਜ਼ਾਂ ਨੂੰ ਦੇਖ ਸਕਦੇ ਹਨ, ਅਪਲਾਈ ਕਰ ਸਕਦੇ ਹਨ ਤੇ ਡਾਊਨਲੋਡ ਕਰ ਸਕਦੇ ਹਨ, ਜਿਸ ਨਾਲ 24 ਘੰਟੇ ਸਹੂਲਤ ਤੇ ਨਿਰਵਿਘਨ ਕਾਰੋਬਾਰੀ ਗਤੀਵਿਧੀਆਂ ਯਕੀਨੀ ਬਣਨਗੀਆਂ ।

Read More : ਪੀ. ਆਰ. ਟੀ. ਸੀ. `ਚ ਸ਼ਾਮਲ ਹੋਣਗੀਆਂ 100 ਵਿਸ਼ਵ ਪੱਧਰੀ ਜੂਨੀਅਰ ਬੱਸਾਂ : ਚੀਮਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *