ਅਡਾਣੀ ਪਾਵਰ ਨੇ 41.87 ਗੀਗਾਵਾਟ ਦਾ ਟੀਚਾ ਰੱਖਿਆ

Adani Power

ਨਵੀਂ ਦਿੱਲੀ, 25 ਦਸੰਬਰ 2025 : ਅਡਾਣੀ ਪਾਵਰ ਲਿਮਟਿਡ (Adani Power Limited) ਨੇ ਵਿੱਤੀ ਸਾਲ 2031-32 ਤੱਕ ਆਪਣੀ ਸਥਾਪਿਤ ਉਤਪਾਦਨ ਸਮਰੱਥਾ ਦਾ ਟੀਚਾ ਵਧਾ ਕੇ 41.87 ਗੀਗਾਵਾਟ ਕਰ ਦਿੱਤਾ ਹੈ । ਕੰਪਨੀ ਇਸ ਵਿਸਥਾਰ `ਤੇ ਲੱਗਭਗ 2 ਲੱਖ ਕਰੋੜ ਰੁਪਏ ਦਾ ਪੂੰਜੀਗਤ ਖ਼ਰਚ ਕਰੇ ਗੀ। ਫਿਲਹਾਲ ਕੰਪਨੀ ਦੀ ਉਤਪਾਦਨ ਸਮਰੱਥਾ 18.15 ਗੀਗਾਵਾਟ ਹੈ, ਜਦੋਂ ਕਿ 23.72 ਗੀਗਾਵਾਟ ਦੇ ਪ੍ਰਾਜੈਕਟ ਪਾਈਪਲਾਈਨ `ਚ ਹਨ ।

ਕੰਪਨੀ ਅਪਣਾ ਰਹੀ ਹੈ ਵਧਦੀ ਬਿਜਲੀ ਦੀ ਮੰਗ ਦੇ ਮੱਦੇਨਜ਼ਰ ਹਮਲਾਵਰ

ਵਿਸਥਾਰ ਰਣਨੀਤੀ

ਕੰਪਨੀ ਦੇਸ਼ `ਚ ਵਧਦੀ ਬਿਜਲੀ ਦੀ ਮੰਗ (Increasing demand for electricity) ਨੂੰ ਵੇਖਦੇ ਹੋਏ ਹਮਲਾਵਰ ਵਿਸਥਾਰ ਰਣਨੀਤੀ ਅਪਣਾ ਰਹੀ ਹੈ। ਉਦਯੋਗ (Industry) ਦੇ ਅੰਦਾਜ਼ਿਆਂ ਅਨੁਸਾਰ ਭਾਰਤ ਦੀ ਵੱਧ ਤੋਂ ਵੱਧ ਬਿਜਲੀ ਮੰਗ 2031-32 ਤੱਕ 400 ਗੀਗਾਵਾਟ ਤੱਕ ਪਹੁੰਚ ਸਕਦੀ ਹੈ । ਅਡਾਣੀ ਪਾਵਰ ਨੇ ਇਸ ਸਾਲ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਅਸਾਮ `ਚ ਨਵੇਂ ਥਰਮਲ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ ਅਤੇ ਪਣ `ਬਿਜਲੀ ਖੇਤਰ `ਚ ਵੀ ਕਦਮ ਰੱਖਿਆ ਹੈ ।

Read More : ਬਠਿੰਡਾ ਰਿਫਾਇਨਰੀ `ਚ 2600 ਕਰੋੜ ਦਾ ਕੀਤਾ ਜਾ ਰਿਹੈ ਨਵਾਂ ਨਿਵੇਸ : ਸੰਜੀਵ ਅਰੋੜਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *